ਕੋਟਕਪੁਰਾ – ਸਰਕਾਰੀ ਤੇਲ ਕੰਪਨੀਆਂ ਨੇ ਆਮ ਆਦਮੀ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਤੋਂ ਪਰੇਸ਼ਾਨ ਜਨਤਾ ਨੂੰ ਹੁਣ ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਨੇ ਭਾਰੀ ਝਟਕਾ ਦਿੱਤਾ ਹੈ। ਹੁਣ ਸਬਸਿਡੀ ਵਾਲਾ 14.2 ਕਿੱਲੋ ਐਲ.ਪੀ.ਜੀ ਸਿਲੰਡਰ 769 ਰੁਪਏ ਤੋਂ ਵਧ ਕੇ 794 ਰੁਪਏ ਹੋ ਗਿਆ ਹੈ। ਵਧੀਆਂ ਕੀਮਤਾਂ ਅੱਜ 25 ਫਰਵਰੀ 2021 ਤੋਂ ਲਾਗੂ ਹੋ ਗਈਆਂ ਹਨ।

ਦੱਸ ਦਈਏ ਕਿ ਇਸ ਮਹੀਨੇ ਗੈਸ ਸਿਲੰਡਰ ਦੀ ਕੀਮਤ ਵਿਚ ਤੀਜੀ ਵਾਰ ਵਾਧਾ ਕੀਤਾ ਗਿਆ ਹੈ। ਅੱਜ ਬਿਨਾਂ ਸਬਸਿਡੀ ਵਾਲੇ ਸਿਲੰਡਰਾਂ ਦੀ ਕੀਮਤ ਵਿਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ।ਉਧਰ ਕੋਟਕਪੁਰਾ ‘ਚ ਵੀ ਆਮ ਆਦਮੀ ਪਾਰਟੀ ਵਲੋਂ ਗੈਂਸ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾ ਨੂੰ ਲੈ ਕੇ ਕੇਦਰ ਸਰਕਾਰ ਪ੍ਰਤੀ ਪ੍ਰਦਸ਼ਨ ਕੀਤਾ।

Leave a Reply

Your email address will not be published. Required fields are marked *