ਰਾਮਪੁਰਾ ਫੂਲ (ਜਸਵੀਰ ਸਿੰਘ):- ਮਾਂ ਦਿਵਸ ਦੇ ਮੌਕੇ ‘ਤੇ ਸੀ.ਬੀ.ਐੱਸ.ਈ ਤੋਂ ਮਾਨਤਾ ਪ੍ਰਾਪਤ ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਵਿਖੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅੰਜੂ ਨਾਗਪਾਲ ਦੀ ਅਗਵਾਈ ਹੇਠ ਸਕੂਲੀ ਵਿਦਿਆਰਥੀਆਂ ਦੀਆਂ ਮਾਵਾਂ ਦੇ ਮਨੋਰੰਜਨ ਅਤੇ ਸਿਖਲਾਈ ਲਈ ‘ਬਿਊਟੀ ਐਂਡ ਵੈਲਨੈੱਸ’ ‘ਤੇ ਆਧਾਰਿਤ ਇਕ ਸ਼ਾਨਦਾਰ ਮਾਂ ਦਿਵਸ ਪ੍ਰੋਗਰਾਮ ਕਰਵਾਇਆ ਗਿਆ। ਮਾਂ ਦਿਵਸ ਦੇ ਇਸ ਵਿਸ਼ੇਸ਼ ਮੌਕੇ ‘ਤੇ ਸਕੂਲ ਬੋਰਡ ਦੇ ਮੈਂਬਰ ਸ਼੍ਰੀਮਤੀ ਚੰਦਨ ਸਰਾਫ ਜੀ ਅਤੇ ਸ਼੍ਰੀਮਤੀ ਬਿੰਦੀਆ ਸਰਾਫ ਜੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।

ਮਾਂ ਦਿਵਸ ਦੇ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਣ ਲਈ ਡਾਇਟੀਸ਼ੀਅਨ ਨੰਦਿਨੀ ਕਟਿਆਲ ਜੀ ਅਤੇ ਅੰਤਰਰਾਸ਼ਟਰੀ ਮੇਕਅੱਪ ਆਰਟਿਸਟ ਮਨਿੰਦਰ ਕੌਰ ਗਿੱਲ ਜੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਡਾਈਟੀਸ਼ੀਅਨ ਨੰਦਿਨੀ ਕਟਿਆਲ ਜੀ ਨੇ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਸਿਹਤਮੰਦ ਅਤੇ ਫਿੱਟ ਦਿਖਣ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨ ਲਈ ਔਰਤਾਂ ਨੂੰ ਬਹੁਤ ਖੁਸ਼ ਅਤੇ ਉਤਸੁਕ ਪਾਇਆ। ਪ੍ਰੋਗਰਾਮ ਵਿੱਚ ਫਾਇਵ ਓਇਸ਼ਅਨ ਕੈਟਰਜ ਪੀਣ ਵਾਲੇ ਉਦਯੋਗ ਤੋਂ ਵੇਦ ਨਿਧੀ ਜੀ ਅਤੇ ਦਵਿੰਦਰ ਸਿੰਘ ਜੀ ਆਪਣੀ ਟੀਮ ਦੇ ਨਾਲ ਔਰਤਾਂ ਨੂੰ ਘਰ ਵਿੱਚ ਹੀ ਵਧੀਆ, ਪੌਸ਼ਟਿਕ ਮੌਕਟੇਲ ਅਤੇ ਹੈਲਦੀ ਡਰਿੰਕ ਬਣਾਉਣ ਦੀ ਸਿਖਲਾਈ ਵੀ ਦਿੱਤੀ ਗਈ। ਔਰਤਾਂ ਦੇ ਚਿਹਰਿਆਂ ‘ਤੇ ਖੁਸ਼ੀ ਦੇ ਆਲਮ ਝਲਕ ਰਹੇ ਸਨ।

ਸਕੂਲ ਬੋਰਡ ਮੈਂਬਰ ਸ਼੍ਰੀਮਤੀ ਚੰਦਨ ਸਰਾਫ ਜੀ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੀਆਂ ਸਾਰੀਆਂ ਮਾਵਾਂ ਨੂੰ ਮਾਂ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮਾਂ ਅਤੇ ਬੱਚੇ ਦਾ ਰਿਸ਼ਤਾ ਬਹੁਤ ਖਾਸ ਹੁੰਦਾ ਹੈ ਅਤੇ ਮਾਂ ਦੇ ਸਮਰਪਣ ਅਤੇ ਪਿਆਰ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ ਮਾਂ ਦਿਵਸ ਮਨਾਇਆ ਜਾਂਦਾ ਹੈ। ਮਾਂ ਦਿਵਸ ਮਾਂ ਦਾ ਸਨਮਾਨ ਕਰਨ ਦੇ ਨਾਲ-ਨਾਲ ਮਾਂ ਦੇ ਬੰਧਨ ਅਤੇ ਸਮਾਜ ਵਿੱਚ ਮਾਂ ਦੇ ਪ੍ਰਭਾਵ ਦਾ ਸਨਮਾਨ ਕਰਨ ਲਈ ਮਨਾਇਆ ਜਾਣ ਵਾਲਾ ਤਿਉਹਾਰ ਹੈ।

ਪ੍ਰਿੰਸੀਪਲ ਸ੍ਰੀਮਤੀ ਅੰਜੂ ਨਾਗਪਾਲ ਨੇ ਮਾਂ ਦਿਵਸ ਦੀ ਵਧਾਈ ਦਿੱਤੀ | ਸਕੂਲ ਦੀ ਵਾਇਸ ਪ੍ਰਿੰਸੀਪਲ ਸ਼੍ਰੀਮਤੀ ਕਾਵਿਆ ਅਸੀਜਾ ਨੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਸਕੂਲ ਵਿੱਚ ਚਲਾਈਆਂ ਜਾ ਰਹੀਆਂ ਪ੍ਰਕ੍ਰਿਆਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਹੜੇ ਵਿੱਚ ਹਰ ਸਾਲ ਮਾਂ ਦਿਵਸ ਆਕਰਸ਼ਕ ਢੰਗ ਨਾਲ ਮਨਾਇਆ ਜਾਂਦਾ ਹੈ। ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਵਿਚਕਾਰ ਆਪਸੀ ਤਾਲਮੇਲ ਵਧਾਉਣ ਦੇ ਉਦੇਸ਼ ਨਾਲ, ਸਕੂਲ ਵੱਲੋਂ ਤੁਹਾਡੇ ਸਹਿਯੋਗ ਨਾਲ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਰਹੇ ਹਨ ਅਤੇ ਹੁੰਦੇ ਰਹਿਣਗੇ।

Leave a Reply

Your email address will not be published. Required fields are marked *