ਬਠਿੰਡਾ (ਜਸਵੀਰ ਔਲਖ) ਬਾਬਾ ਮੋਨੀ ਜੀ ਡਿਗਰੀ ਕਾਲਜ ,ਲਹਿਰਾ ਮੁਹੱਬਤ (ਬਠਿੰਡਾ) ਦਾ ਨਤੀਜਾ ਸਰਵੋਤਮ ਰਿਹਾ।ਪਿਛਲੇ ਦਿਨੀਂ ਕਾਲਜ ਵੱਲੋਂ ਐਲਾਨੇ ਗਏ ਜਮਾਤ-ਗਿਆਰ੍ਹਵੀਂ (ਮੈਡੀਕਲ) ਦੇ ਨਤੀਜੇ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਜਸ਼ਨਪ੍ਰੀਤਕੌਰ(92.4%)ਪੁੱਤਰੀ ਨਛੱਤਰ ਸਿੰਘਵਾਸੀ ਢਿਪਾਲੀਨੇ ਪਹਿਲਾ,ਕਮਲਜੀਤ ਕੌਰ (89.6%)ਪੁੱਤਰੀ ਗੁਰਪ੍ਰੀਤਸਿੰਘ ਵਾਸੀਸੇਲਬਰਾਹਨੇ ਦੂਜਾ,ਸਿਮਰਜੀਤ ਕੌਰ (87.2%) ਪੁੱਤਰੀ ਬਲਜੀਤਸਿੰਘ ਵਾਸੀ ਰਾਮਨਵਾਸਨੇ ਤੀਸਰਾ ਅਤੇ ਜਮਾਤ-ਗਿਆਰ੍ਹਵੀਂ (ਆਰਟਸ) ਦੇ ਨਤੀਜੇ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਕਰਮਵੀਰ ਕੌਰ (85%) ਪੁੱਤਰੀ ਜਗਜੀਵਨ ਸਿੰਘ ਵਾਸੀ ਮਹਿਰਾਜ ਨੇ ਪਹਿਲਾ, ਮਨਸੰਗੀਤ ਕੌਰ (84.6%) ਪੁੱਤਰੀ ਕੁਲਦੀਪ ਸਿੰਘ ਵਾਸੀ ਭਾਈਰੂਪਾ ਨੇ ਦੂਸਰਾ ਅਤੇ ਅਨਮੋਲਪ੍ਰੀਤ ਕੌਰ(83.4%) ਪੁੱਤਰੀ ਅਜਮੇਰ ਸਿੰਘ ਵਾਸੀ ਢਿਪਾਲੀ ਨੇ ਤੀਸਰਾ ਸਥਾਨ ਹਾਸਲ ਕਰਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਜਮਾਤ-ਗਿਆਰ੍ਹਵੀਂ ਦਾ ਨਤੀਜਾ ਸੌ ਫੀਸਦੀ ਰਿਹਾ। ਜਿਸ ਵਿੱਚ ਸਾਰੀਆਂ ਵਿਦਿਆਰਥਣਾਂ ਨੇ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ। ਇਸ ਮੌਕੇ ਕਾਲਜ ਦੇ ਡਾਇਰੈਕਟਰ ਸ. ਕੇਸਰ ਸਿੰਘ ਧਲੇਵਾਂ ਅਤੇ ਮੈਨੇਜਿੰਗ ਡਾਇਰੈਕਟਰ ਸ. ਲਖਵੀਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।ਕਾਲਜ ਦੇ ਪ੍ਰੋ. ਅਮਨਿੰਦਰ ਕੌਰ ਅਤੇ ਪ੍ਰੋ. ਦਿਨੇਸ਼ ਕੁਮਾਰ ਨੇ ਵਧਾਈ ਦਿੰਦਿਆਂ ਵਿਦਿਆਰਥਣਾਂ ਨੂੰ ਹੋਰ ਵੱਧ ਤੋਂ ਵੱਧ ਮਿਹਨਤ ਕਰਕੇ ਤਰੱਕੀਆਂ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ। ਇਸ ਸਮੇਂ ਕਾਲਜ ਦੇ ਸਟਾਫ ਮੈਂਬਰ ਪ੍ਰੋ. ਰੁਪਿੰਦਰ ਸਿੰਘ,ਪ੍ਰੋ. ਸੁਖਦੀਪ ਕੌਰ (ਪੰਜਾਬੀ), ਪ੍ਰੋ. ਲਖਵੀਰ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਵਰਦੀਪ ਕੌਰ, ਪ੍ਰੋ. ਰਮਨਦੀਪ ਕੌਰ,ਪ੍ਰੋ. ਗੁਰਪ੍ਰੀਤ ਰਾਮ, ਪ੍ਰੋ. ਸੁਖਦੀਪ ਕੌਰ, ਪ੍ਰੋ. ਵਰਿੰਦਰ ਸਿੰਘ, ਪ੍ਰੋ. ਮੋਨਿਕਾ ਗਰਗ, ਪ੍ਰੋ. ਦਲਜੀਤ ਕੌਰ,ਪ੍ਰੋ. ਰਾਜਵਿੰਦਰ ਕੌਰ ਅਤੇ ਪ੍ਰੋ. ਰੁਚਿਕਾਸ਼ਾਮਿਲ ਸਨ।

Leave a Reply

Your email address will not be published. Required fields are marked *