ਨਵੀਂ ਦਿੱਲੀ, ਏਜੰਸੀ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM Kisan Samman Nidhi) ਤਹਿਤ ਹੁਣ ਤਕ ਕਿਸਾਨਾਂ ਨੂੰ ਦੋ-ਦੋ ਹਜ਼ਾਰ ਰੁਪਏ ਦੀਆਂ 7 ਕਿਸ਼ਤਾਂ ਮਿਲ ਚੁੱਕੀਆਂ ਹਨ। ਹੁਣ 8ਵੀਂ ਕਿਸ਼ਤ ਆਉਣ ਦਾ ਇੰਤਜ਼ਾਰ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀ ਬੈਨੀਫਿਸ਼ਰੀ ਲਿਸਟ ‘ਚ ਆਪਣਾ ਨਾਂ ਚੈੱਕ ਕਰ ਸਕਦੇ ਹਨ। ਇਹ ਲਿਸਟ pmkisan.gov.in ਪੋਰਟਲ ‘ਤੇ ਅਪਲੋਡ ਹੋ ਜਾਂਦੀ ਹੈ ਜਿਸ ਵਿਚ ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲੇ, ਪੀਐੱਮ ਕਿਸਾਨ ਸਨਮਾਨ ਨਿਧੀ ਤਹਿਤ ਲਾਭ ਹਾਸਲ ਕਰਨ ਵਾਲੇ ਕਿਸਾਨਾਂ ਦੇ ਨਾਂ ਸ਼ਾਮਲ ਕਰਦਾ ਹੈ। ਦੇਸ਼ ਦੇ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਕੇਂਦਰ ਸਰਕਾਰ ਨੇ ਸਾਲ 2018 ‘ਚ ਪੀਐੱਮ ਕਿਸਾਨ ਯੋਜਨਾ (PM Kisan Yojana) ਦੀ ਸ਼ੁਰੂਆਤ ਕੀਤੀ ਸੀ। ਹੁਣ ਤਕ ਇਸ ਯੋਜਨਾ ਨਾਲ 11 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਜੋੜਿਆ ਜਾ ਚੁੱਕਾ ਹੈ।
ਇਹ ਵੀ ਪੜੋ
ਹੋਲੀ ਤੇ ਜਾਣਾ ਚਾਹੁੰਦੇ ਹੋ ਘਰ? ਇਸ ਤਰੀਕੇ ਨਾਲ IRCTC ਤੇ ਮਿੰਟਾਂ ‘ਚ ਬੁੱਕ ਕਰੋ ਟਰੇਨ ਤੇ ਬੱਸ ਦੀ ਟਿਕਟ
ਇਸ ਯੋਜਨਾ ਤਹਿਤ ਰਜਿਸਟਰਡ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਦੀ ਰਕਮ ਦਿੱਤੀ ਜਾਂਦੀ ਹੈ। ਇਹ ਰਕਮ ਕਿਸਾਨਾਂ ਦੇ ਖਾਤੇ ‘ਚ ਹਰ ਚਾਰ ਮਹੀਨੇ ਦੇ ਵਕਫ਼ੇ ‘ਤੇ 2,000 ਰੁਪਏ ਦੀ ਕਿਸ਼ਤਾਂ ਦੇ ਰੂਪ ‘ਚ ਭੇਜੀ ਜਾਂਦੀ ਹੈ। ਜੇਕਰ ਤੁਸੀਂ ਵੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਅਗਲੀ ਕਿਸ਼ਤ ਦੇ ਪੈਸੇ ਆਉਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਨੂੰ ਵੀ ਲਿਸਟ ਵਿਚ ਆਪਣਾ ਨਾਂ ਚੈੱਕ ਕਰਨਾ ਚਾਹੀਦਾ ਹੈ।