ਰਾਮਾਂ ਮੰਡੀ, 31 ਜੁਲਾਈ (ਪਰਮਜੀਤ) : ਸਥਾਨਕ ਰਾਮਾਂ ਮੰਡੀ ਵਿਖੇ ਤਪਾਚਾਰਿਆ ਹੇਮ ਕੁੰਵਰ ਆਰ.ਐਲ.ਡੀ ਜੈਨ ਗਰਲਜ ਕਾਲਜ ਵਿਖੇ ਮੇਲਾ ਤੀਆਂ ਤੀਜ ਦੀਆਂ ਨਾਮਕ ਤਿਉਹਾਰ ਡਾ.ਰਵੀ ਰਸ਼ਮੀ ਮਹਾਰਾਜ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਕਾਲਜ ਪ੍ਰਧਾਨ ਡਾ.ਗਿਆਨ ਚੰਦ ਜੈਨ ਦੀ ਵਿਸ਼ੇਸ਼ ਪ੍ਰਧਾਨਗੀ ਹੇਠ ਉਤਸ਼ਾਹ ਪੂਰਵਕ ਕਾਲਜ ਦੇ ਵਿਹੜੇ ਵਿਚ ਮਨਾਇਆ ਗਿਆ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਸ਼੍ਰੀਮਤੀ ਸੁਖਬੀਰ ਕੌਰ ਤਹਿਸੀਲਦਾਰ ਤਲਵੰਡੀ ਸਾਬੋ, ਸਮਾਰੋਹ ਅਧਿਅਕਸ਼ ਵਿਵੇਕ ਗਰਗ, ਸਵਾਗਤ ਅਧਿਅਕਸ਼ ਰਵਿੰਦਰ ਜੈਨ ਅਤੇ ਪਰਮ ਵਿਸ਼ਿਸ਼ਟ ਅਤਿਥੀ ਗੋਰਵ ਟੰਡਨ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀਮਤੀ ਸੁਖਬੀਰ ਕੌਰ ਤਹਿਸੀਲਦਾਰ ਤਲਵੰਡੀ ਸਾਬੋ, ਨੇ ਜੋਤੀ ਪ੍ਰਚੰਡ ਕਰਕੇ ਅਤੇ ਕਾਲਜ ਵਿਖੇ ਵਿਦਿਆਰਥੀਆਂ ਦੁਆਰਾ ਲਗਾਈਆਂ ਅਲੱਗ ਅਲੱਗ ਖਾਣ ਪੀਣ ਦੀਆਂ ਸਟਾਲਾਂ ਦਾ ਰੀਵਨ ਕੱਟ ਕੇ ਉਦਘਾਟਨ ਕੀਤਾ ਅਤੇ ਮੇਲੇ ਤੀਆਂ ਤੀਜ ਦੀਆਂ ਦੀ ਸ਼ੁਰੂਆਤ ਕੀਤੀ। ਪ੍ਰੋਗਰਾਮ ਵਿਚ ਇੰਟਰ ਸਕੂਲ, ਕਾਲਜ ਵਿਚਕਾਰ ਡਾਂਸ, ਲੋਕ ਗੀਤ, ਮਿਸ ਤੀਜ ਆਦਿ ਮੁਕਾਬਲੇ ਕਰਵਾਏ ਗਏ। ਜਿਸ ਵਿਚ ਬਤੌਰ ਜੱਜ ਸ਼੍ਰੀਮਤੀ ਮਾਧਵੀ ਜੈਨ ਡਬਵਾਲੀ ਡਾਂਸ ਟੀਚਰ, ਸ਼ੂਸ਼੍ਰੀ ਰੂਪੀਕਾ ਮੌਂਗਾ ਮੁਕਤਸਰ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਸਮਾਰੋਹ ਵਿਚ ਵੱਖ ਵੱਖ ਸਕੂਲ ਦੇ ਸਟਾਫ ਮੈਂਬਰਾਂ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਅਤੇ ਇਸ ਸਮਾਰੋਹ ਵਿਚ ਆਪਣੀ ਹਾਜਰੀ ਲਵਾਈ। ਇਸ ਸਮਾਰੋਹ ਦਾ ਆਨੰਦ ਲੈਣ ਲਈ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਵੀ ਸ਼ਾਮਿਲ ਹੋਏ। ਇਸ ਮੌਕੇ ਕਾਲਜ ਪ੍ਰਿੰਸੀਪਲ ਮਿਸ.ਗਗਨਦੀਪ ਕੌਰ ਧਾਲੀਵਾਲ ਨੇ ਕਾਲਜ ਦੀਆਂ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿਚ ਪ੍ਰਾਪਤੀਆਂ ਬਾਰੇ ਆਏ ਹੋਏ ਮਹਿਮਾਨਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਕਾਲਜ ਪ੍ਰਧਾਨ ਡਾ.ਗਿਆਨ ਚੰਦ ਜੈਨ, ਕਾਲਜ ਪ੍ਰਿੰਸੀਪਲ ਗਗਨਦੀਪ ਕੌਰ ਧਾਲੀਵਾਲ, ਸਕੂਲ ਪ੍ਰਿੰਸੀਪਲ ਪਵਨ ਕੁਮਾਰ ਬਾਂਸਲ ਸਮੇਤ ਸਮੂਹ ਕਾਲਜ ਕਮੇਟੀ ਨੇ ਆਏ ਹੋਏ ਮਹਿਮਾਨਾ ਦਾ ਨਿੱਘਾ ਸਵਾਗਤ ਕੀਤਾ। ਸੰਸਥਾਂ ਦੀਆਂ ਵਿਦਿਆਰਥਣਾਂ ਵਲੋਂ ਕਾਲਜ ਦੇ ਵਿਹੜੇ ਵਿਚ ਵੱਖ ਵੱਖ ਖਾਣ-ਪੀਣ, ਗੇਮਜ ਸਟਾਲਾਂ ਲਗਾਈਆਂ ਗਈਆਂ ਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਸਟਾਲਾ ਲਗਾਈਆਂ ਗਈਆਂ। ਇਸ ਮੌਕੇ ਸਕੂਲ-ਕਾਲਜ ਮੁਕਾਬਲੇ ਦੌਰਾਨ ਤੀਆਂ ਤੀਜ ਦੀਆਂ ਨੂੰ ਸਮਰਪਿਤ ਗਿੱਧਾ, ਸੋਲੋ ਡਾਂਸ ਆਦਿ ਪੇਸ਼ ਕਰਕੇ ਆਏ ਮਹਿਮਾਨਾਂ ਨੂੰ ਮੰਤਰ ਮੁਗਧ ਕਰ ਦਿੱਤਾ ਅਤੇ ਜਿਸ ਵਿਚ ਗਿੱਧਾ ਸਭਦਾ ਮਨਭਾਉਂਦਾ ਪ੍ਰੋਗਰਾਮ ਹੋ ਨਿਬੜਿਆ। ਅੰਤ ਵਿਚ ਕਾਲਜ ਪ੍ਰਬੰਧਕਾਂ ਦੁਆਰਾ ਆਏ ਹੋਏ ਮਹਿਮਾਨਾਂ ਅਤੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ.ਰਵੀ ਰਸ਼ਮੀ ਜੀ ਮਹਾਰਾਜ, ਸ਼੍ਰੀ ਪ੍ਰਦੀਪ ਰਸ਼ਮੀ ਜੀ ਮਹਾਰਾਜ, ਸ਼੍ਰੀ ਨਿਧੀ ਰਸ਼ਮੀ ਜੀ ਮਹਾਰਾਜ, ਸ਼੍ਰੀ ਮਰਗਾਂਕ ਰਸ਼ਮੀ ਜੀ ਮਹਾਰਾਜ, ਕਾਲਜ ਪ੍ਰਧਾਨ ਡਾ.ਗਿਆਨ ਚੰਦ ਜੈਨ, ਕੈਸ਼ੀਅਰ ਸ਼੍ਰੀ ਲੀਲਾਧਰ ਗੰਗਾਨਗਰ, ਸੀਨੀਅਰ ਮੀਤ ਪ੍ਰਧਾਨ ਮਦਨ ਲਾਲ ਮੱਲਵਾਲਾ, ਮੀਤ ਪ੍ਰਧਾਨ ਮੱਖਣ ਲਾਲ ਐਡਵੋਕੇਟ, ਸਰਪ੍ਰਸਤ ਅਮਰਜੀਤਪਾਲ ਮਿੱਤਲ, ਸਰਪ੍ਰਸਤ ਤੇਲੂਰਾਮ ਨੌਰੰਗ, ਜਨਰਲ ਸੈਕਟਰੀ ਰਾਜੀਵ ਕੁਮਾਰ, ਸੁਭਾਸ਼ ਚੰਦ ਜੁਆਇੰਟ ਸੈਕਟਰੀ, ਸਰਵ ਮਿੱਤਲ ਸੰਯੋਜਕ, ਡਾ.ਰਾਹੁਲ ਭੰਡਾਰੀ, ਚੀਨਾ ਮਹਿਤਾ, ਕਾਲਜ ਪ੍ਰਿੰਸੀਪਲ ਗਗਨਦੀਪ ਕੌਰ ਧਾਲੀਵਾਲ, ਸਕੂਲ ਪ੍ਰਿੰਸੀਪਲ ਪਵਨ ਕੁਮਾਰ ਬਾਂਸਲ ਆਦਿ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ