ਲੁਧਿਆਣਾ ਕਿਤਾਬ ਬਜਾਰ ਵਿੱਚ ਪਾਰਕਿੰਗ ਦੀ ਕੰਧ ਡਿੱਗਣ ਨਾਲ ਹੋਇਆ ਦਰਜਨ ਦੇ ਕਰੀਬ ਗੱਡੀਆਂ ਦਾ ਨੁਕਸਾਨ
ਕਾਰਾਂ ਦੇ ਮਾਲਕਾਂ ਨੇ ਕਿਹਾ ਕਿ ਕਾਰ ਪਾਰਕਿੰਗ ਵਾਲੇ ਦੇਣ ਪੈਸਾ…

ਲੁਧਿਆਣਾ, 25 ਜੁਲਾਈ 2021 – ਲੁਧਿਆਣਾ ਵਿੱਚ ਥੋੜੇ ਮੀਂਹ ਤੋਂ ਬਾਅਦ ਹੀ ਘੰਟਾ ਘਰ ਚੌਂਕ ਵਿੱਚ ਪੈਂਦੀ ਪਾਰਕਿੰਗ ਦੀ ਕੰਧ ਡਿੱਗਣ ਨਾਲ ਕਈ ਕਾਰਾਂ ਦਾ ਨੁਕਸਾਨ ਹੋਇਆ ਹੈ, ਮਿਲੀ ਜਾਣਕਾਰੀ ਅਨੁਸਾਰ ਕਿਤਾਬ ਬਜਾਰ ਵਿੱਚ ਰੋਜ਼ਾਨਾ ਵਾਂਗ ਲੋਕਾਂ ਨੇ ਕਾਰਾਂ ਪਾਰਕ ਕੀਤੀਆਂ ਹੋਈਆਂ ਸਨ ਅਚਾਨਕ ਪਾਰਕਿੰਗ ਦੀ ਕੰਧ ਡਿੱਗ ਗਈ ਅਤੇ ਉਸ ਦਾ ਮਲਬਾ ਕਾਰਾਂ ਤੇ ਆ ਡਿੱਗਾ ਜਿਸ ਨਾਲ ਕਈ ਕਰਨ ਨੁਕਸਾਨੀਆਂ ਗਈਆਂ। 

ਮੌਕੇ ਤੇ ਪਹੁੰਚੇ ਕਾਰ ਮਾਲਕਾਂ ਨੇ ਕਿਹਾ ਕਿ ਹੈ ਉਹ ਪੂਰੀ ਪਾਰਕਿੰਗ ਦੇ ਪੈਸੇ ਦਿੰਦੇ ਹਨ ਅਤੇ ਉਨ੍ਹਾਂ ਦੀ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ ਜਿਸਦਾ ਭੁਗਤਾਨ ਕਾਰ ਪਾਰਕਿੰਗ ਠੇਕੇਦਾਰ ਕਰਨ। ਉਥੇ ਹੀ ਮੌਕੇ ਤੇ ਪਹੁੰਚੇ ਕਾਰ ਪਾਰਕਿੰਗ ਦੇ ਕਰਿੰਦਿਆਂ ਨੇ ਵੀ ਕਿਹਾ ਕਿ ਕਈ ਲੋਕ ਕਾਰਾਂ ਲੈ ਕੇ ਜਾ ਚੁੱਕੇ ਹਨ ਅਤੇ ਬਾਕੀਆਂ ਨੂੰ ਵੀ ਸੰਤੁਸ਼ਟ ਕੀਤਾ ਜਾਵੇਗਾ ਬੈਠ ਕੇ ਸਮਝੌਤਾ ਕੀਤਾ ਜਾਵੇਗਾ। 

Leave a Reply

Your email address will not be published. Required fields are marked *