ਗੁਰੂ ਜੀ ਨੇ ਫ਼ਕੀਰੀ ’ਤੇ ਧਰਮ ਦੀ ਰਾਖੀ ਲਈ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ : ਪ੍ਰਧਾਨ ਦੀਦਾਰ ਸਿੰਘ

ਰਾਮਾਂ ਮੰਡੀ, (ਪਰਮਜੀਤ ਲਹਿਰੀ)-ਸਥਾਨਕ ਗੁਰੂਦੁਆਰਾ ਸਿੰਘ ਸਭਾ ਵਿਖੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਦਿਹਾੜਾ ਮਨਾਇਆ ਗਿਆ। ਇਸ ਮੌਕੇ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਇਲਾਹੀ ਬਾਣੀ ਦਾ ਸਿਮਰਨ ਕੀਤਾ। ਇਸ ਮੌਕੇ ਹਜ਼ੂਰੀ ਰਾਗੀ ਭਾਈ ਗੁਰਨਾਮ ਸਿੰਘ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਪੁਰਬ ਸਬੰਧੀ ਕਥਾ ਅਤੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਸੰਗਤਾਂ ਨੂੰ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਭਾਈ ਗੁਰਨਾਮ ਸਿੰਘ ਨੇ ਕਥਾ ਕਰਦਿਆਂ ਦੱਸਿਆ ਕਿ ਗੁਰੂ ਜੀ ਦੀ ਮੁੱਢਲੀ ਸਿੱਖਿਆ ਬਾਬਾ ਬੁੱਢਾ ਜੀ ਦੀ ਦੇਖ-ਰੇਖ ਹੇਠ ਹੋਈ। ਬਾਬਾ ਬੁੱਢਾ ਜੀ ਨੇ ਗੁਰੂੁ ਜੀ ਨੂੰ ਸਿੱਖਿਆ ਦੇ ਨਾਲੋ-ਨਾਲ ਯੁੱਧ ਕਲਾ, ਸ਼ਸਤਰ ਵਿੱਦਿਆ ਅਤੇ ਘੋੜ ਸਵਾਰੀ ਦੀ ਵੀ ਸਿੱਖਿਆ ਦਿੱਤੀ। ਪ੍ਰਧਾਨ ਦੀਦਾਰ ਸਿੰਘ ਨੇ ਦੱਸਿਆ ਕਿ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦੇਣ ਤੋਂ ਪਹਿਲਾਂ 11 ਵਰ੍ਹਿਆਂ ਦੀ ਉਮਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂੁਗੱਦੀ ਸੌਂਪ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਉੱਤੇ ਬੈਠ ਅਨਾਥਾਂ, ਗ਼ਰੀਬਾਂ ਤੇ ਨਿਮਾਣਿਆ ਦੇ ਨਾਲ-ਨਾਲ ਧਰਮ ਦੀ ਰਾਖੀ ਲਈ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਮੀਰੀ ਦਾ ਭਾਵ ਰਾਜਨਂੀਤੀ, ਸ਼ਕਤੀ ਅਤੇ ਪੀਰੀ ਦਾ ਭਾਵ ਫਕੀਰੀ। ਭੋਗ ਉਪਰੰਤ ਸੰਗਤਾਂ ਲਈ ਮਿੱਸੇ ਪਰੌਠੇ, ਦਹੀ, ਮੱਖਣ ਅਤੇ ਲੱਸੀ ਦਾ ਅਤੁੱਟ ਲੰਗਰ ਵਰਤਾਇਆ ਗਿਆ।

ਇਸ ਮੌਕੇ ਪ੍ਰਧਾਨ ਦੀਦਾਰ ਸਿੰਘ ਮੱਕੜ, ਅਮਰੀਕ ਸਿੰਘ ਘੁਲਿਆਣੀ, ਅਜੈਬ ਸਿੰਘ ਲਹਿਰੀ, ਸੁਰਿੰਦਰ ਸਿੰਘ, ਰਾਜ ਸਿੰਘ ਸਰਾਫ਼, ਸਤਵੀਰ ਸਿੰਘ ਅਸੀਜ਼ਾ, ਐਮ.ਪੀ ਮੱਕੜ, ਮਿੰਕੂ ਅਸੀਜ਼ਾ, ਹਰਨਰੈਣ ਸਿੰਘ ਪੁਨਿਹਾਨੀ, ਮਨਜੀਤ ਸਿੰਘ ਘੁਲਿਆਣੀ, ਇੰਦਰ ਸਿੰਘ ਡੰਗ, ਗ੍ਰੰਥੀ ਕਰਮਜੀਤ ਸਿੰਘ ਆਦਿ ਹਾਜਰ ਸਨ।

Click here to Download News

Leave a Reply

Your email address will not be published. Required fields are marked *