ਪਟਿਆਲਾ , 31 ਮਈ 2021 : ਜਿਲ੍ਹੇ ਵਿੱਚ 123 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3235 ਦੇ ਕਰੀਬ ਰਿਪੋਰਟਾਂ ਵਿਚੋਂ 123 ਕੋਵਿਡ ਪੋਜਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 46719 ਹੋ ਗਈ ਹੈ ,ਮਿਸ਼ਨ ਫਤਹਿ ਤਹਿਤ ਜਿਲ੍ਹੇ ਦੇ 381 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਕੇ ਗਏ ਹਨ । ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 43393 ਹੋ ਗਈ ਹੈ । ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2101ਹੈ ਜਿਲੇ ਵਿੱਚ 12 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1225 ਹੋ ਗਈ ਹੈ । ਰਜਿੰਦਰਾ ਹਸਪਤਾਲ ਵਿੱਚ ਪਿਛਲੇ 24 ਘੰਟਿਆਂ ਦੋਰਾਨ ਕੋਵਿਡ ਨਾਲ 13ਮੌਤਾਂ ਹੋਇਆ ਜਿਨ੍ਹਾਂ ਚ ਪਟਿਆਲਾ ਨਾਲ ਸਬੰਧਤ 4 ਮੌਤਾਂ ਹੋਇਆ ਜਦੋਂ ਕਿ ਹੋਰਾਂ ਜਿਲੀਆਂ ਤੋਂ ਕੋਵਿਡ ਨਾਲ 9 ਮੌਤਾਂ ਹੋਇਆ । ਕੋਵਿਡ ਪੋਜਟਿਵ ਦੇ 30 ਨਵੇਂ ਕੇਸ ਆਏ ਅਤੇ 12 ਮਰੀਜ਼ ਠੀਕ ਹੋ ਕੇ ਘਰ ਗਏ ।