ਬਿਊਰੋ, ਨਵੀਂ ਦਿੱਲੀ : ਰਾਜਧਾਨੀ ਦਿੱਲੀ ‘ਚ ਸੋਮਵਾਰ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 2.4 ਮਾਪੀ ਗਈ। ਕੌਮੀ ਭੂਚਾਲ ਵਿਗਿਆਨ ਕੇਂਦਰ ਤੋਂ ਮਿਲੀ ਜਾਣਕਾਰੀ ਮੁਤਾਬਕ ਭੂਚਾਲ ਰਾਤ 9.54 ‘ਤੇ ਰਿਕਾਰਡ ਕੀਤਾ ਗਿਆ। ਭੂਚਾਲ ਦੇ ਝਟਕੇ ਲੱਗਦਿਆਂ ਹੀ ਲੋਕ ਆਪਣੇ ਘਰਾਂ ‘ਚੋਂ ਬਾਹਰ ਨਿਕਲ ਆਏ। ਖਾਸ ਕਰ ਕੇ ਫਲੈਟਾਂ ‘ਚ ਰਹਿਣ ਵਾਲੇ ਲੋਕ ਜ਼ਿਆਦਾ ਡਰੇ-ਸਹਿਮੇ ਦਿਸੇ। ਝਟਕਿਆਂ ਨਾਲ ਘਰਾਂ ‘ਚ ਲੱਗੇ ਪੱਖੇ ਵੀ ਕਈ ਮਿੰਟ ਤਕ ਹਿਲਦੇ ਰਹੇ। ਦੇਰ ਰਾਤ ਕਿਤਿਓਂ ਵੀ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ। ਭੂਚਾਲ ਦਾ ਕੇਂਦਰ ਦਿੱਲੀ ਦਾ ਰੋਹਿਨੀ ਇਲਾਕਾ ਰਿਹਾ।
