ਪਟਿਆਲਾ : ਸਰਕਾਰੀ ਰਜਿੰਦਰਾ ਹਸਪਤਾਲ ‘ਚ ਬਣੇ ਕੋਵਿਡ ਕੇਅਰ ਸੈਂਟਰ ‘ਚੋਂ ਟੀਕੇ ਦੀਆਂ ਛੇ ਖ਼ੁਰਾਕਾਂ ਚੋਰੀ ਹੋਈਆਂ ਹਨ। ਇਹ ਟੀਕੇ ਬਾਜ਼ਾਰ ‘ਚ ਉਪਲੱਬਧ ਨਹੀਂ ਹਨ ਜਦੋਂਕਿ ਸਿਹਤ ਵਿਭਾਗ ਵੱਲੋਂ ਮੈਡੀਕਲ ਕਾਲਜ ਨੂੰ ਵਿਸ਼ੇਸ਼ ਤੌਰ ‘ਤੇ ਇਸ ਟੀਕੇ ਦੀ ਸਪਲਾਈ ਬੀਤੇ ਹਫ਼ਤੇ ਹੀ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਟੀਕਾ ਕੋਵਿਡ ਮਰੀਜ਼ ਦੀ ਹਾਲਤ ਗੰਭੀਰ ਹੋਣ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ‘ਤੇ ਲਗਾਇਆ ਜਾਂਦਾ ਹੈ।ਅਧਿਕਾਰਿਆਂ ਵੱਲੋਂ ਇਸਦੀ ਕੀਤਮ 31000 ਹਜ਼ਾਰ ਦੇ ਲਗਭਗ ਦੱਸੀ ਜਾ ਰਹੀ ਹੈ।