ਨਵੀਂ ਦਿੱਲੀ : ਕੋਰੋਨਾ ਦੇ ਮਰੀਜ਼ਾਂ ਨੂੰ ਹਸਪਤਾਲ ’ਚ ਦਾਖਲ ਕਰਵਾਉਣ ਨੂੰ ਲੈ ਕੇ ਕੇਂਦਰੀ ਸਿਹਤ ਮਾਤਰਾਲੇ ਨੇ ਨੈਸ਼ਨਲ ਪਾਲਿਸੀ ’ਚ ਵੱਡਾ ਬਦਲਾਅ ਕੀਤਾ ਹੈ। ਹੁਣ ਤਕ ਹਸਪਤਾਲਾਂ ’ਚ ਐਡਮਿਟ ਹੋਣ ਲਈ ਕੋਵਿਡ ਪਾਜ਼ੇਟਿਵ ਰਿਪੋਰਟ ਜ਼ਰੂਰੀ ਹੁੰਦੀ ਸੀ। ਨਵੇਂ ਬਦਲਾਅ ਤਹਿਤ ਹੁਣ ਰਿਪੋਰਟ ਦੀ ਜ਼ਰੂਰਤ ਖ਼ਤਮ ਕੀਤੀ ਗਈ ਹੈ। ਇਸ ਕਾਰਨ ਕਈ ਵਾਰ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇਸ ਕਾਰਨ ਕਈ ਮਰੀਜ਼ਾਂ ਦੀ ਮੌਤ ਵੀ ਹੋ ਜਾਂਦੀ ਸੀ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ਬਾਰੇ ’ਚ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਚੀਫ਼ ਸੈਕ੍ਰੇਟਰੀ ਨੂੰ ਦਿਸ਼ਾਂ-ਨਿਰਦੇਸ਼ ਦਿੱਤੇ ਹਨ। ਜਿਸ ਅਨੁਸਾਰ 3 ਦਿਨਾਂ ਦੇ ਅੰਦਰ ਨਵੀਂ ਨੀਤੀ ਨੂੰ ਅਮਲ ’ਚ ਲਿਆਓ।

ਕੋਵਿਡ ਸਿਹਤ ਸੁਵਿਧਾ ’ਚ ਪ੍ਰਵੇਸ਼ ਲਈ ਹੁਣ ਕੋਵਿਡ ਪਾਜ਼ੇਟਿਵ ਟੈਸਟ ਦੀ ਜ਼ਰੂਰਤ ਜ਼ਰੂਰੀ ਨਹੀਂ ਹੋਵੇਗੀ। ਸਿਹਤ ਮੰਤਰਾਲੇ ਨੇ ਕੋਈ ਪਛਾਣ ਪੱਤਰ ਨਾ ਰੱਖਣ ਵਾਲੇ ਲੋਕਾਂ ਦਾ ਵੀ ਟੀਕਾਕਰਨ ਕਰਨ ਲਈ ਦਿਸ਼ਾ-ਨਿਦੇਸ਼ ਜਾਰੀ ਕੀਤੇ ਹਨ। ਇਸ ਅਨੁਸਾਰ ਲੋਕਾਂ ਨੂੰ ਕੋਵਿਡ ਐਪ ’ਚ ਦਰਜ ਕਰਵਾਏ ਜਾਣਗੇ। ਇਨ੍ਹਾਂ ਲੋਕਾਂ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

Leave a Reply

Your email address will not be published. Required fields are marked *