Pic Courtesy :- ANI

ਨਵੀਂ ਦਿੱਲੀ:- ਸੈਕਸ ਸੀਡੀ ਕਾਂਡ ‘ਚ ਫਸੇ ਕਰਨਾਟਕ ਸਰਕਾਰ ਦੇ ਮੰਤਰੀ ਜਾਰਕੀਹੋਲੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰਕੇ ਰਾਜਪਾਲ ਕੋਲ ਪ੍ਰਵਾਨਗੀ ਲਈ ਭੇਜ ਦਿੱਤਾ ਹੈ।

ਰਮੇਸ਼ ਜਾਰਕੀਹੋਲੀ ਨੇ ਆਪਣੇ ਅਸਤੀਫ਼ੇ ‘ਚ ਕਿਹਾ ਹੈ ਕਿ ਉਨ੍ਹਾਂ ‘ਤੇ ਜਿਹੜੇ ਵੀ ਦੋਸ਼ ਲਗਾਏ ਗਏ ਹਨ, ਉਹ ਸੱਚ ਤੋਂ ਕਾਫ਼ੀ ਦੂਰ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ‘ਚ ਨਿਰਦੋਸ਼ ਸਾਬਿਤ ਹੋਣਗੇ, ਉਨ੍ਹਾਂ ਇਸ ਦਾ ਪੂਰਾ ਵਿਸ਼ਵਾਸ ਹੈ।

ਇਹ ਵੀ ਪੜੋ

ਅਮਰੀਕਾ-ਮੈਕਸੀਕੋ ਸਰਹੱਦ ‘ਤੇ SUV ਅਤੇ ਟ੍ਰੈਕਟਰ-ਟ੍ਰੇਲਰ ਦੀ ਟੱਕਰ, 13 ਲੋਕਾਂ ਦੀ ਮੌਤ

ਜਾਰੀਕੀਹੋਲੀ ਨੇ ਕਿਹਾ ਕਿ ਉਹ ਨੈਤਿਕਤਾ ਦੇ ਆਧਾਰ ‘ਤੇ ਅਸਤੀਫ਼ਾ ਦੇ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਹੀ ਕਰਨਾਟਕ ‘ਚ ਇਕ ਸਮਾਜਿਕ ਵਰਕਰ ਨੇ ਸੀ. ਡੀ. ਜਾਰੀ ਕੀਤੀ ਸੀ, ਜਿਸ ‘ਚ ਦੋਸ਼ ਲਾਇਆ ਗਿਆ ਸੀ ਕਿ ਮੰਤਰੀ ਰਮੇਸ਼ ਜਾਰੀਕੀਹੋਲੀ ਨੇ ਇਕ ਔਰਤ ਨੂੰ ਨੌਕਰੀ ਦੇਣ ‘ਤੇ ਨਾਂ ‘ਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ।

Leave a Reply

Your email address will not be published. Required fields are marked *