ਚੰਡੀਗੜ੍ਹ: ਹਰਿਆਣਾ ਦੇ ਡੀਜੀਪੀ ਮਨੋਜ ਯਾਦਵ ਹੁਣ ਇੱਕ ਹੋਰ ਸਾਲ ਲਈ ਹਰਿਆਣਾ ਵਿੱਚ ਹੀ ਆਪਣੀ ਸੇਵਾ ਦੇਣਗੇ। ਗ੍ਰਹਿ ਮੰਤਰਾਲੇ ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਮਨੋਜ ਨੇ ਜੋ ਸੈਂਟਰਲ ਡੈਪੂਟੇਸ਼ਨ ਤੇ ਵਾਪਸ ਪਰਤਣਾ ਸੀ, ਨੂੰ ਅਗਲੇ ਇੱਕ ਸਾਲ ਲਈ ਆਪਣੇ ਅਹੁਦੇ ਉੱਤੇ ਬਣੇ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।
ਇਹ ਵੀ ਪੜੋ
ਜ਼ਹਿਰਲੀ ਸ਼ਰਾਬ ਖ਼ਿਲਾਫ਼ ਐਕਸਾਈਜ਼ ਤੇ ਬਾਰਡਰ ਰੇਂਜ ਪੁਲਸ ਦਾ ਸਾਂਝਾ ਆਪ੍ਰੇਸ਼ਨ, 1.9 ਲੱਖ ਲਿਟਰ ਸ਼ਰਾਬ ਬਰਾਮਦ
ਹਰਿਆਣਾ ਸਰਕਾਰ ਨੇ ਇਸ ਸਾਲ ਜਨਵਰੀ ਯਾਦਵ ਦੇ ਐਕਸਟੈਂਸ਼ਨ ਦੇ ਆਦੇਸ਼ ਜਾਰੀ ਹੋਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਉਸ ਦੇ ਕਾਰਜਕਾਲ ਵਿੱਚ ਇੱਕ ਸਾਲ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਯਾਦਵ ਹੀ ਪੁਲਿਸ ਮੁਖੀ ਬਣੇ ਰਹਿਣਗੇ।
ਗ੍ਰਹਿ ਮੰਤਰੀ ਅਨਿਲ ਵਿਜ ਨੇ ਗ੍ਰਹਿ ਸਕੱਤਰ ਨੂੰ ਕਿਹਾ ਹੈ ਕਿ ਉਹ ਨਵੇਂ ਡੀਜੀਪੀ ਦੀ ਚੋਣ ਲਈ 30 ਸਾਲਾਂ ਦੀ ਸੇਵਾ ਪੂਰੀ ਕਰ ਚੁੱਕੇ ਆਈਪੀਐਸ ਅਧਿਕਾਰੀਆਂ ਦਾ 7 ਮੈਂਬਰੀ ਪੈਨਲ ਯੂਪੀਐਸਸੀ ਨੂੰ ਭੇਜਣ।