ਅਲਾਵਲਪੁਰ- ਅਪ੍ਰੈਲ ਮਹੀਨੇ ਦਾ ਪਹਿਲਾ ਹਫਤਾ ਹੀ ਬੀਤਿਆ ਹੈ। ਹਾਲੇ ਗਰਮੀ ਆਪਣੀ ਰਫਤਾਰ ਵੀ ਨਹੀਂ ਫੜਨ ਲੱਗੀ ਕਿ ਪਿੰਡਾਂ ’ਚ ਬਿਜਲੀ ਦਾ ‘ਅੱਖ-ਮਟੱਕਾ’ ਸ਼ੁਰੂ ਵੀ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪਿੰਡ ਸਿਕੰਦਰਪੁਰ ਵਿਖੇ ਸ਼ਾਮ ਹੁੰਦਿਆਂ ਹੀ ਵਾਰ-ਵਾਰ ਬਿਜਲੀ ਬੰਦ ਹੋਣ ਕਰ ਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਪਿੰਡ ਸਿਕੰਦਰਪੁਰ ਦੀ ਘਰੇਲੂ ਬਿਜਲੀ ਸਪਲਾਈ ਠੀਕ ਢੰਗ ਨਾਲ ਨਹੀਂ ਹੋ ਰਹੀ ਹੈ। ਅਣ-ਐਲਾਨੈ ਕੱਟਾਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਦੇ ਮੋਹਤਬਾਰ ਵਿਅਕਤੀਆਂ ਵੱਲੋਂ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ।

Leave a Reply

Your email address will not be published. Required fields are marked *