ਰਾਮਪੁਰਾ ਫੂਲ (ਜਸਵੀਰ ਔਲਖ) ਸੀਬੀਐਸਈ ਨਾਲ ਸਬੰਧਤ ਐਜੂਵੈਕਨ ਗਲੋਬਲ ਡਿਸਕਵਰੀ ਸਕੂਲ, ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੱਖ-ਵੱਖ ਵਿਸ਼ਿਆਂ ’ਤੇ ਮਾਡਲ ਬਣਾਉਣ ਦਾ ਕੰਮ ਸੌਂਪਿਆ ਗਿਆ। ਇਸ ਗਤੀਵਿਧੀ ਦਾ ਉਦੇਸ਼ ਬੱਚਿਆਂ ਵਿੱਚ ਰਚਨਾਤਮਕ ਕਲਾਵਾਂ ਦਾ ਵਿਕਾਸ ਕਰਨਾ ਸੀ। ਪਾਰਕ ਦਾ ਦ੍ਰਿਸ਼, ਪਿੰਡ ਦਾ ਦ੍ਰਿਸ਼, ਬਿਜਲੀ ਦੀ ਮਹੱਤਤਾ, ਰੇਨ ਵਾਟਰ ਹਾਰਵੈਸਟਿੰਗ ਵਰਗੇ ਕਈ ਵਿਸ਼ਿਆਂ ‘ਤੇ ਵਿਦਿਆਰਥੀਆਂ ਵੱਲੋਂ ਆਕਰਸ਼ਕ ਮਾਡਲ ਤਿਆਰ ਕੀਤੇ ਗਏ। ਵਿਦਿਆਰਥੀਆਂ ਵੱਲੋਂ ਬਣਾਏ ਗਏ ਇਨ੍ਹਾਂ ਮਾਡਲਾਂ ਨੂੰ ਵੀ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਸਮਝਾਇਆ ਗਿਆ। ਜਿਸ ਕਾਰਨ ਬੱਚਿਆਂ ਵਿੱਚ ਆਪਣੇ ਵਿਚਾਰ ਦੂਜਿਆਂ ਦੇ ਸਾਹਮਣੇ ਰੱਖਣ ਦੀ ਹਿੰਮਤ ਵਧੀ। ਇਨ੍ਹਾਂ ਮਾਡਲਾਂ ਨੂੰ ਤਿਆਰ ਕਰਕੇ ਬੱਚਿਆਂ ਨੇ ਹੋਰ ਬੱਚਿਆਂ ਨੂੰ ਵੀ ਗਰਮੀ ਦੀਆਂ ਛੁੱਟੀਆਂ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।

ਬੱਚਿਆਂ ਵੱਲੋਂ ਬਣਾਏ ਇਨ੍ਹਾਂ ਮਾਡਲਾਂ ਨੂੰ ਦੇਖ ਕੇ ਸਕੂਲ ਦੇ ਵਾਈਸ ਚੇਅਰਮੈਨ ਸ਼੍ਰੀ ਅਮਿਤ ਸਰਾਫ ਜੀ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਕੂਲ ਵਿੱਚ ਹੋਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਹ ਗਤੀਵਿਧੀਆਂ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਰਚਨਾਤਮਕ ਸ਼ਕਤੀ ਦਾ ਵਿਕਾਸ ਕਰਦੀਆਂ ਹਨ।

Leave a Reply

Your email address will not be published. Required fields are marked *