ਭਗਤਾ ਭਾਈ (ਜਸਵੀਰ ਔਲਖ)-ਅੱਜ ਸਥਾਨਕ ਸ਼ਹਿਰ ਦੀ ਟਰੱਕ ਯੂਨੀਅਨ ਵਿਖੇ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਹਲਕੇ ਦੇ ਵਿਧਾਇਕ ਤੇ ਪੰਜਾਬ ਕੈਬਨਿਟ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਗੁਰਪ੍ਰੀਤ ਸਿੰਘ ਕਾਂਗੜ ਮਾਲ ਮੰਤਰੀ ਨੇ ਸਭ ਦੀ ਸਹਿਮਤੀ ਨਾਲ ਨਿਰਭੈ ਸਿੰਘ ਦੀ ਕਾਬਲੀਅਤ ਨੂੰ ਵੇਖਦਿਆਂ ਟਰੱਕ ਯੂਨੀਅਨ ਦਾ ਪ੍ਰਧਾਨ ਥਾਪਿਆ। ਚੇਤੇ ਰਹੇ ਕਿ ਨਿਰਭੈ ਸਿੰਘ ਪਹਿਲਾਂ ਵੀ ਇਸ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਸਮੇਂ ਇਸ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਸਭ ਅੰਦਰ ਖੁਸ਼ੀ ਦਾ ਮਾਹੌਲ ਸੀ ਤੇ ਸਭ ਨੇ ਗੁਰਪ੍ਰੀਤ ਸਿੰਘ ਕਾਂਗੜ ਦਾ ਧੰਨਵਾਦ ਕਰਦਿਆਂ ਨਵੇਂ ਬਣੇ ਪ੍ਰਧਾਨ ਨਿਰਭੈ ਸਿੰਘ ਨੂੰ ਵਧਾਈ ਦਿੱਤੀ। ਇਸ ਉਪਰੰਤ ਗੁਰਪ੍ਰੀਤ ਸਿੰਘ ਕਾਂਗੜ ਨੇ ਸੀ. ਡੀ. ਪੀ. ਓ. ਵਿਭਾਗ ਰਾਹੀਂ ਪੰਜਾਬ ਸਰਕਾਰ ਵੱਲੋਂ ਆਏ 15-15 ਸੌ ਰੁਪਏ ਦੇ ਬੁਢਾਪਾ, ਵਿਧਵਾ ਅਤੇ ਆਸ਼ਰਿਤ ਬੱਚਿਆਂ ਆਦਿ ਦੇ ਕਰੀਬ 20 ਵਿਅਕਤੀਆਂ ਨੂੰ ਪੈਨਸ਼ਨ ਦੇ ਚੈੱਕ ਵੀ ਨਗਰ ਪੰਚਾਇਤ ਭਗਤਾ ਭਾਈ ਦੇ ਦਫਤਰ ਵਿਖੇ ਵੰਡੇ।

ਇਸ ਸਮੇਂ ਕਾਂਗੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਸਰਕਾਰ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਪਰ ਫਿਰ ਪੰਜਾਬ ਸਰਕਾਰ ਨੇ ਵਿਕਾਸ ਕਾਰਜਾਂ ’ਚ ਕੋਈ ਕਮੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੱਲੋਂ ਸਿਰਫ 250 ਰੁਪਏ ਹੀ ਪੈਨਸ਼ਨ ਦਿੱਤੀ ਜਾਂਦੀ ਸੀ, ਜਦਕਿ ਕੈਪਟਨ ਸਾਹਿਬ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ 250 ਤੋਂ ਵਧਾ ਕੇ ਪਹਿਲਾਂ 500 ਕੀਤੀ, ਫਿਰ 750 ਅਤੇ ਹੁਣ ਤਾਂ ਸਿਰਾ ਹੀ ਲਾ ਦਿੱਤਾ 1500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ, ਜਿਨ੍ਹਾਂ ਦੇ ਅੱਜ ਕਰੀਬ 20-22 ਵਿਅਕਤੀਆਂ ਨੂੰ ਚੈੱਕ ਵੰਡੇ ਗਏ । ਇਸ ਸਮੇਂ ਤਹਿਸੀਲਦਾਰ ਗੁਰਦੀਪ ਸਿੰਘ, ਰਾਜਵੰਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਭਗਤਾ, ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ , ਸੁਰਿੰਦਰ ਸ਼ਿੰਦਾ ਕਟਾਰੀਆ, ਸੰਜੀਵ ਕੁਮਾਰ ਰਿੰਕਾ, ਪਰਮਜੀਤ ਸਿੰਘ ਬਿੰਦਰ ਸ਼ਹਿਰੀ ਪ੍ਰਧਾਨ, ਲਖਵੀਰ ਸਿੰਘ ਲੱਖਾ ਪ੍ਰਧਾਨ ਕਿਸਾਨ ਵਿੰਗ, ਰਾਕੇਸ਼ ਕੁਮਾਰ ਭਾਈਰੂਪਾ ਰਾਜਿੰਦਰ ਬਾਬੇ ਕਾ, ਸੀ. ਡੀ. ਪੀ. ਓ. ਵਿਭਾਗ ਤੋਂ ਹਰਮੀਤ ਕੌਰ, ਬਿੰਦਰ ਕੌਰ, ਵੀਰਪਾਲ ਕੌਰ, ਸੁਖਪਾਲ ਕੌਰ, ਸਵਰਨਜੀਤ ਕੌਰ ਸਾਰੀਆਂ ਸੁਪਰਵਾਈਜ਼ਰ ਅਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।