ਰਾਮਾਂ ਮੰਡੀ, 26 ਜੁਲਾਈ (ਪਰਮਜੀਤ ਲਹਿਰੀ) : ਸ਼੍ਰਮਣ ਸੰਘੀਆ ਮਹਾਂਮੰਤਰੀ ਪੂਜਿਆ ਗੁਰੂਦੇਵ ਸ਼੍ਰੀ ਸੋਭਾਗਿਆ ਮੁਨੀ ਜੀ ਮਹਾਰਾਜ ਅਤੇ ਤਪਾਚਾਰਿਆ ਗੁਰਨੀ ਮਾਂ ਸ਼੍ਰੀ ਹੇਮ ਕੁੰਵਰ ਜੀ ਮਹਾਰਾਜ ਸਾਹਿਬ ਜੀ ਦੀ ਸ਼ੂ ਸ਼ਿੱਸ਼ ਬਰਿੱਸਠ ਉਪ ਪ੍ਰਵਰਤਨੀ, ਸ਼੍ਰਮਣੀ ਸ਼੍ਰਿਰੋਮਣੀ ਡਾ.ਰਵੀ ਰਸ਼ਮੀ ਜੀ ਮਹਾਰਾਜ ਠਾਣੇ 5 ਦੀ ਵਿਸ਼ੇਸ਼ ਅਗਵਾਈ ਵਿਚ ਚੱਲ ਰਹੇ ਚਤੁਰਮਾਸ ਦੌਰਾਨ ਅੱਜ ਚੌਥੇ ਦਿਨ ਪ੍ਰਚਨ ਦੌਰਾਨ ਡਾ.ਰਵੀ ਰਸ਼ਮੀ ਮਹਾਰਾਜ ਨੇ ਸ਼ਰਧਾਲੂਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਾਨੂੰੂ ਰਮਾਇਣ ਦੇ ਪੱਤਰਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਰਮਾਇਣ ਸਾਨੂੰ ਪੇ੍ਰਮ ਅਤੇ ਨੀਤੀ ਦੀ ਸਿੱਖਿਆ ਦਿੰਦੀ ਹੈ। ਰਮਾਇਣ ਹੀ ਸਾਨੂੰ ਇਹ ਵੀ ਸਿੱਖਣ ਨੂੰ ਮਿਲਦਾ ਹੈ ਕਿ ਇਸ ਪ੍ਰਕਾਰ ਸਾਨੂੰ ਆਪਣੇ ਉਦਾਰਦਾਇੱਤਵ ਨੂੰ ਵੀ ਨਿਭਾਉਣਾ ਹੰੁਦਾ ਹੈ। ਜੋ ਖੁਸ਼ੀ ਖੁਸ਼ੀ ਆਪਣੇ ਉਦਾਰਦਾਇੱਤਵ ਨੂੰ ਨਿਭਾਉਂਦੇ ਹਨ, ਉਨ੍ਹਾਂ ਦਾ ਜੀਵਨ ਲੋਕਾਂ ਲਈ ਆਦਰਸ਼ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਮਇਣ ਸਾਨੂੰ ਦੱਸਦੀ ਹੈ ਕਿ ਜਿੱਤ ਹਮੇਸ਼ਾ ਪ੍ਰੇਮ ਅਤੇ ਸੱਚ ਦੀ ਹੁੰਦੀ ਹੈ ਅਤੇ ਬੇਈਮਾਨੀ ਅਤੇ ਝੂਠ ਹਮੇਸ਼ਾ ਹਾਰਦਾ ਹੈ। ਰਾਤ ਨੂੰ ਭੋਜਨ ਨਾ ਕਰਨ ਦੇ ਪਿੱਛੇ ਸਿਹਤ ਅਤੇ ਅਹਿੰਸਾ 2 ਪ੍ਰਮੁੱਖ ਕਾਰਨ ਹਨ। ਜੈਨ ਧਰਮ ਵਿਚ ਰਾਤ ਦੇ ਭੋਜਨ ਨੂੰ ਨਰਕ ਦਾ ਦੁਆਰ ਕਿਹਾ ਹੈ ਕਿਉਂਕਿ ਰਾਤ ਨੂੰ ਵੱਡੀ ਮਾਤਰਾ ਵਿਚ ਸੁਖਮ ਜੀਵਨ ਦੀ ਉਤਪਤੀ ਹੁੰਦੀ ਹੈ, ਜੋ ਭੋਜਨ ਤੋਂ ਆਕਰਸ਼ਿਤ ਹੋ ਕੇ ਮਰ ਜਾਂਦੇ ਹਨ। ਜਿਸ ਨਾਲ ਉਨ੍ਹਾਂ ਦੇ ਪ੍ਰਾਣ ਜਾਣ ਦਾ ਪਾਪ ਤਾ ਲੱਗਦਾ ਹੀ ਹੈ ਅਤੇ ਨਾਲ ਹੀ ਉਨ੍ਹਾਂ ਜੀਵਾਣੂਆਂ ਵਾਲਾ ਭੋਜਨ ਖਾਨ ਨਾਲ ਸ਼ਰੀਰ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਰਾਤ ਨੂੰ ਭੋਜਨ ਨਹੀਂ ਕਰਨਾ ਚਾਹੀਦਾ। ਸਾਧਵੀ ਸ਼੍ਰੀ ਮਰਗਾਂਕ ਰਸ਼ਮੀ ਜੀ ਮਹਾਰਾਜ ਨੇ ਦੱਸਿਆ ਕਿ ਸੁਖ ਕੋਈ ਬਾਹਰ ਨਹੀਂ ਹੈ, ਉਹ ਸਾਡੀ ਆਤਮਾ ਦੇ ਵਿਚ ਹੰੁਦਾ ਹੈ, ਉਸਨੂੰ ਉਥੇ ਲੱਭੋ। ਇਸ ਮੌਕੇ ਿਸ਼ਨ ਕੁਮਾਰ ਮਿੱਤਲ ਕਾਲਾ ਪ੍ਰਧਾਨ ਨਗਰ ਕੌਂਸਲ ਰਾਮਾਂ, ਮਨੋਜ ਕੁਮਾਰ ਸਿੰਗੋਂ ਐਮ.ਸੀ, ਅਮ੍ਰਿਤਪਾਲ ਰਾਮਾਂ, ਅਮਰਜੀਤਪਾਲ ਮਿੱਤਲ, ਮਦਨ ਲਾਲ ਮੱਲਵਾਲਾ, ਤੇਲੂਰਾਮ ਨੌਰੰਗ ਤੋਂ ਇਲਾਵਾ ਸੈਕੜੇ ਸ਼ਰਧਾਲੂ ਵਿਸ਼ੇਸ਼ ਰੂਪ ਵਿਚ ਹਾਜਰ ਸਨ।
