ਮਾਸਿਕ ਟਿਕਟ ਚਾਲੂ ਕਰਨ ’ਤੇ ਕਿਸਾਨ ਐਕਸਪ੍ਰੈਸ ਰੇਲ ਗੱਡੀ ਦਾ ਸਮਾਂ ਬਦਲਣ ਦੀ ਕੀਤੀ ਮੰਗ

ਰਾਮਾਂ ਮੰਡੀ, 21 ਜੁਲਾਈ (ਪਰਮਜੀਤ ਲਹਿਰੀ) : ਕਰੋਨਾ ਮਹਾਂਮਾਰੀ ਦੇ ਚੱਲਦੇ ਕਰੀਬ ਇੱਕ ਸਾਲ ਤੋਂ ਬੰਦ ਪਈਆਂ ਰੇਲ ਗੱਡੀਆਂ ਨੂੰ ਪੁਰਾਣੇ ਟਾਇਮ ਅਨੁਸਾਰ ਚਲਾਉਣ ਦੀ ਮੰਗ ਨੂੰ ਲੈ ਕੇ ਡੇਲੀ ਰੇਲਵੇ ਪੈਸੇਜ਼ਰ ਯਾਤਰੀ ਸੰਘ ਨੇ ਰੇਲਵੇ ਬੀਕਾਨੇਰ ਮੰਡਲ ਦੇ ਡੀ.ਆਰ.ਐਮ ਦੇ ਨਾਮ ਸਟੇਸ਼ਨ ਮਾਸਟਰ ਨੂੰ ਮੰਗ ਪੱਤਰ ਸੌਂਪਿਆਂ ਗਿਆ। ਰੇਲਵੇ ਸਟੇਸ਼ਨ ਮਾਸਟਰ ਨੂੰ ਦਿੱਤੇ ਮੰਗ ਪੱਤਰ ਵਿੱਚ ਯਾਤਰੀ ਸੰਘ ਦੇ ਰਜ਼ੇਸ ਬਿੰਦਲ, ਰੋਹਿਤ ਕੁਮਾਰ, ਅਨਿੱਲ ਕੁਮਾਰ, ਅਮਨ, ਮੋਨੂੰ, ਸੋਨੂੰ, ਰਾਮ ਕੁਮਾਰ, ਰੋਹਤਾਸ ਲੱਕੀ, ਮੋਹਿਤ ਆਦਿ ਨੇ ਦੱਸਿਆ ਕਿ ਕਿਸਾਨ ਐਕਸਪ੍ਰੈਸ ਜੋ ਕਿ ਬਠਿੰਡਾ ਤੋਂ ਚੱਲ ਕੇ ਰੋਜ਼ਾਨਾ ਦਿੱਲੀ ਜਾਂਦੀ ਸੀ ਅਤੇ ਹੋਰ ਪੈਸ਼ੇਜਰ ਗੱਡੀਆਂ ਜੋ ਕਿ ਰੇਬਾੜੀ ਫਾਜਿਲਕਾ, ਜੀਂਦ ਰੇਬਾੜੀ ਆਦਿ ਗੱਡੀਆਂ ਕਰੋਨਾ ਮਹਾਂਮਾਰੀ ਦੇ ਕਾਰਨ ਬੰਦ ਕਰ ਦਿੱਤੀਆਂ ਗਈਆਂ ਸਨ, ਉਨ੍ਹਾਂ ਸਾਰੀਆਂ ਬੰਦ ਕੀਤੀਆਂ ਰੇਲ ਗੱਡੀਆਂ ਨੂੰ ਦੁਬਾਰਾ ਚਲਾਇਆ ਜਾਵੇ। ਇਨ੍ਹਾਂ ਰੇਲ ਗੱਡੀਆਂ ਦੇ ਚੱਲਣ ਨਾਲ ਆਮ ਵਰਗ ਦੇ ਲੋਕਾਂ ਨੂੰ ਭਾਰੀ ਫਾਇਦਾ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਐਕਸਪ੍ਰੈਸ ਗੱਡੀ ਨੰਬਰ 04732 ਦਾ ਬਠਿੰਡਾਂ ਤੋਂ ਚੱਲਣ ਦਾ ਪਹਿਲਾਂ ਸਮਾਂ 6 ਵੱਜ ਕੇ 55 ਮਿੰਟ ਦਾ ਸੀ, ਇਸ ਨੂੰ ਦੁਬਾਰਾ ਉਸੇ ਪੁਰਾਣੇ ਸਮਾਂ ਸਾਰਣੀ ਅਨੁਸਾਰ ਚਲਾਇਆ ਜਾਵੇ, ਤਾਂ ਜੋ ਪੈਸੇਜ਼ਰ ਯਾਤਰੀਆਂ ਅਤੇ ਬੱਚਿਆਂ ਨੂੰ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਨੇ ਮੰਗ ਕੀਤੀ ਕਿ ਰੋਜਾਨਾ ਯਾਤਰੀਆਂ ਨੂੰ ਦਿੱਤੀ ਜਾਣ ਵਾਲੀ ਮਾਸਿਕ ਟਿਕਟ ਜੋ ਕਿ ਪਿਛਲੇ ਡੇਢ ਸਾਲ ਤੋਂ ਬੰਦ ਕੀਤੀ ਹੋਈ ਹੈ, ਉਸ ਸੁਵਿਧਾ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ। ਜਿਸ ਨਾਲ ਆਮ ਲੋਕਾਂ ਨੂੰ ਕਿਰਾਏ ਦੇ ਭਾਰੀ ਬੋਝ ਅਤੇ ਬੁਕਿੰਗ ਕਰਨ ਵਿੱਚ ਜੋ ਮੁਸ਼ਕਿਲਾਂ ਸਾਹਮਣਾ ਕਰਨਾ ਪੈ ਰਿਹਾ ਹੈ, ੳਸ ਤੋਂ ਰਾਹਤ ਮਿਲ ਸਕੇ। ਰਜੇਸ਼ ਬਿੰਦਲ ਨੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਦੈਨਿਕ ਯਾਤਰੀਆਂ ਦੇ ਐਸ.ਐਸ.ਟੀ ਕਾਰਡ ਬਣਾਏ ਜਾਂਦੇ ਸਨ, ਜਿਸ ਵਿੱਚ ਨੋਕਰੀਪੇਸ਼ਾ, ਵਿਦਿਆਰਥੀ ਅਤੇ ਕਾਰੋਬਾਰੀ ਲੋਕ ਸ਼ਾਮਿਲ ਸਨ। ਜੋ ਰੋਜ਼ਾਨਾ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਆਉਦੇ ਜਾਂਦੇ ਹਨ, ਉਨ੍ਹਾਂ ਨੂੰ ਮਾਸਿਕ ਟਿਕਟ ਮਿਲਣ ਨਾਲ ਕਿਰਾਏ ਵਿੱਚ ਕਾਫੀ ਰਿਆਇਤ ਮਿਲਦੀ ਹੈ, ਅਤੇ ਰੋਜ਼ਾਨਾ ਟਿਕਟ ਖ੍ਰੀਦਣ ਦੇ ਯੰਜਟ ਤੋਂ ਰਾਹਤ ਵੀ ਮਿਲੇਗੀ।

Leave a Reply

Your email address will not be published. Required fields are marked *