-ਕਰੀਬ 8-10 ਲੱਖ ਰੁਪਏ ਦਾ ਸਮਾਨ ਸੜ੍ਹ ਕੇ ਬਣਿਆ ਸੁਆਹ, ਪੁਲਿਸ ਦੁਆਰਾ ਜਾਂਚ ਜਾਰੀ
-ਖਾਲਸਾ ਹੋਟਲ ਦੇ ਮਾਲਕ ਪੀੜ੍ਹਤ ਪਰਿਵਾਰ ਦੁਆਰਾ ਪੰਜਾਬ ਸਰਕਾਰ ਤੋਂ ਕੀਤੀ ਮੁਆਵਜੇ ਦੀ ਮੰਗ
-ਹੈਲਪਲਾਈਨ, ਸਮਾਜਸੇਵੀਆਂ ਅਤੇ ਫਾਇਰਬਿਗ੍ਰੇਡ ਰਿਫਾਇਨਰੀ ਤੇ ਬਠਿੰਡਾ ਦੇ ਕਰਮਚਾਰੀਆਂ ਨੇ ਅੱਗ ਤੇ ਪਾਇਆ ਕਾਬੂ


ਰਾਮਾਂ ਮੰਡੀ, (ਪਰਮਜੀਤ ਲਹਿਰੀ) : ਸਥਾਨਕ ਸ਼ਹਿਰ ਦੇ ਰੇਲਵੇ ਚੌਂਕ ਵਿਖੇ ਸਥਿਤ ਸ਼ਹਿਰ ਦੇ ਨਾਮਵਰ ਖਾਲਸਾ ਹੋਟਲ ਬੀਤੀ ਦੇਰ ਰਾਤ ਕਰੀਬ 1:30 ਵਜੇ ਅੱਗ ਦੀ ਲਪੇਟ ਵਿਚ ਆਉਣ ਕਾਰਨ ਹੋਟਲ ਵਿਚ ਪਇਆ ਲੱਖਾਂ ਰੁਪਏ ਦਾ ਸਮਾਨ ਕੁਝ ਹੀ ਮਿੰਟਾਂ ਵਿਚ ਸੜ੍ਹ ਕੇ ਸੁਆਹ ਹੋ ਗਿਆ। ਜਿਸਦੀ ਸੂਚਨਾਂ ਮਿਲਦੇ ਹੀ ਡੀ.ਐਸ.ਪੀ ਤਲਵੰਡੀ ਸਾਬੋ ਮਨੋਜ ਗੋਰਸੀ, ਐਸ.ਐਚ.ਓ ਰਾਮਾਂ ਪਰਵਿੰਦਰ ਸਿੰਘ ਸੇਖੋਂ, ਏ.ਐਸ.ਆਈ ਰੰਧਾਵਾ ਸਿੰਘ ਸਮੇਤ ਪੁਲਿਸ ਪਾਰਟੀ, ਸਥਾਨਕ ਸ਼ਹਿਰ ਦੀ ਨਾਮਵਰ ਸਮਾਜਸੇਵੀ ਸੰਸਥਾਂ ਹੈਲਪਲਾਈਨ ਦੇ ਪ੍ਰਧਾਨ ਬੋਬੀ ਲਹਿਰੀ, ਬੋਬੀ ਸਿੰਗਲਾ ਉਕਤ ਘਟਨਾ ਤੇ ਪੁੱਜੇ, ਜਿੱਥੇ ਰਾਮਾਂ ਪੁਲਿਸ ਦੁਆਰਾ ਤੁਰੰਤ ਰਿਫਾਇਨਰੀ ਦੀ ਫਾਇਰਬ੍ਰਿਗੇਡ ਅਤੇ ਬਠਿੰਡਾ ਫਾਇਰਬ੍ਰਿਗੇਡ ਨੂੰ ਅੱਗ ਤੇ ਕਾਬੂ ਪਾਉਣ ਲਈ ਬੁਲਾਇਆ ਗਿਆ, ਜਿਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੁਝ ਹੀ ਮਿੰਟਾਂ ਵਿਚ ਰਿਫਾਇਨਰੀ ਫਾਇਰਬ੍ਰਿਗੇਡ ਕਰਮਚਾਰੀਆਂ ਦੀ ਟੀਮ ਰਾਮਾ ਮੰਡੀ ਉਕਤ ਘਟਨਾ ਸਥਾਨ ਤੇ ਪਹੰੁਚੀ, ਜਿੱਥੇ ਉਨ੍ਹਾਂ ਨੇ ਪੂਰੀ ਜੱਦੋ ਜਹਿਦ ਉਪਰੰਤ ਕਾਬੂ ਤੇ ਕਾਬੂ ਪਾ ਲਿਆ ਗਿਆ ਅਤੇ ਜਦੋਂ ਕਿ ਹੋਟਲ ਵਿਖੇ ਸੋ ਰਹੇ ਕਰਿੰਦੇ ਅਤੇ ਹੋਟਲ ਦੇ ਕਮਰਿਆਂ ਵਿਚ ਠਹਿਰੇ ਹੋਏ ਕੁੱਲ ਕਰੀਬ 10-11 ਲੋਕਾਂ ਤੁਰੰਤ ਅੱਗ ਦੀ ਲਪੇਟ ਵਿਚੋਂ ਬਾਹਰ ਕੱਢਿਆ ਗਿਆ ਅਤੇ ਜਾਨੀ ਨੁਕਸਾਨ ਹੋਣੋ ਬਚ ਗਿਆ।


ਕੀ ਕਹਿੰਦੇ ਹਨ, ਹੋਟਲ ਦੇ ਮਾਲਕ : ਜਦ ਇਸ ਮਾਮਲੇ ਸਬੰਧੀ ਹੋਟਲ ਦੇ ਮਾਲਕ ਹਰਪ੍ਰੀਤ ਸਿੰਘ, ਬੰਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 1:30 ਵਜੇ ਸੂਚਨਾਂ ਮਿਲੀ ਕਿ ਉਨ੍ਹਾ ਦੇ ਹੋਟਲ ਵਿਚ ਅੱਗ ਲੱਗ ਗਈ ਹੈ। ਜਿਸਦੇ ਤੁਰੰਤ ਬਾਅਦ ਉਥੇ ਪਹੰੁਚੇ, ਜਿੱਥੇ ਉਨ੍ਹਾਂ ਦੇ ਦੇਖਦੇ ਹੀ ਦੇਖਦੇ ਹੋਟਲ ਵਿਚ ਪਿਆ ਕਰੀਬ 8-10 ਲੱਖ ਰੁਪਏ ਦਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਹੋਟਲ ਦੇ ਮਾਲਕ ਪੀੜ੍ਹਤ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਇਸ ਹੋਟਲ ਦੇ ਹੇਠਲੇ ਹਿੱਸੇ ਵਿਚ ਕਰੀਬ 4 ਮਿਠਾਈ ਵਾਲੇ ਕਾਊਂਟਰ, 4 ਫਰਿੱਜ, ਡਾਊਨਸੀਿਗ ਕੀਤੀ ਹੋਈ ਸੀ, ਇਕ ਓਵਨ, ਪਾਣੀ ਡਿਸਪੈਂਸਰ ਆਦਿ ਸਭ ਕੁਝ ਜਲ ਕੇ ਰਾਖ ਹੋ ਗਿਆ। ਹੋਟਲ ਦੇ ਮਾਲਕ ਨੇ ਰਾਮਾਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਹੋਟਲ ਵਿਚ ਅੱਗ ਲੱਗਣ ਦੇ ਕਾਰਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸਹੀ ਇਨਸਾਫ ਦਿਵਾਇਆ ਜਾਵੇ। ਪੀੜ੍ਹਤਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਜੋ ਨੁਕਸਾਨ ਹੋਇਆ ਹੈ, ਉਸਦਾ ਸਾਨੂੰ ਮੁਆਵਜਾ ਦਿੱਤਾ ਜਾਵੇ।

ਕੀ ਕਹਿੰਦੇ ਹਨ, ਐਸ.ਐਚ.ਓ : ਜਦ ਇਸ ਮਾਮਲੇ ਸਬੰਧੀ ਐਸ.ਐਚ.ਓ ਪਰਵਿੰਦਰ ਸਿੰਘ ਸੇਖੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਹੋਟਲ ਦੀ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪ੍ਰਸ਼ਾਸ਼ਨ ਦੁਆਰਾ ਐਂਬੂਲੈਂਸ ਮੁੱਹੀਆ ਕਰਵਾਈ ਗਈ ਅਤੇ ਫਾਇਰਬ੍ਰਿਗੇਡ ਦੀ ਮੱਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ, ਜਾਨੀ ਨੁਕਸਾਨ ਤੋਂ ਬਚਾਅ ਹੈ। ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਵੇਂ ਵੀ ਹੋਵੇਗਾ, ਉਸ ਮੁਤਾਬਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *