ਸ਼ਹਿਰ ਦੇ 18 ਤੋਂ 90 ਸਾਲ ਤੱਕ ਕੇ ਕਰੀਬ 120 ਲੋਕਾਂ ਨੇ ਲਵਾਈ ਕਰੋਨਾ ਵੈਕਸੀਨ

ਰਾਮਾਂ ਮੰਡੀ, 26 ਜੂਨ (ਪਰਮਜੀਤ ਲਹਿਰੀ)-ਸਥਾਨਕ ਸ਼ਹਿਰ ਦੇ ਹਿੰਦੂ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਕੰਨਿਆਂ ਸਕੂਲ ਅਤੇ ਹਲਕਾ ਤਲਵੰਡੀ ਸਾਬੋਂ ਕਾਂਗਰਸ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੇ ਯਤਨਾ ਸਦਕਾ ਸਿਹਤ ਵਿਭਾਗ ਵੱਲੋਂ ਤਹਿਸੀਲਦਾਰ ਤਲਵੰਡੀ ਸਾਬੋ ਦੀ ਦੇਖ ਰੇਖ ਹੇਠ ਕਰੋਨਾ ਵੈਕਸ਼ੀਨੇਸਨ ਕੈਂਪ ਲਗਾਏ ਗਏ। ਜਿਸ ਦਾ ਰਸਮੀ ਸ਼ੁਰੂੁਆਤ ਰਜੇਸ਼ ਕੁਮਾਰ ਪਿੰਟੂ ਬਾਂਸਲ ਪ੍ਰਧਾਨ ਹਿੰਦੂ ਸਕੂਲ ਅਤੇ ਨਗਰ ਕੌਂਸਲ ਰਾਮਾਂ ਦੇ ਪ੍ਰਧਾਨ ਕਿ੍ਰਸਨ ਕੁਮਾਰ ਕਾਲਾ ਨੇ ਕੀਤੀ। ਕੈਂਪ ਦੌਰਾਨ ਲੜਕੀਆਂ ਨੇ ਵੱਧ ਚੜ੍ਹ ਕੇ ਕਰੋਨਾ ਵੈਕਸੀਨ ਲਗਵਾਈ। ਪ੍ਰਧਾਨ ਕਿਸ੍ਰਨ ਕਾਲਾ ਅਤੇ ਪਿੰਟੂ ਬਾਂਸਲ ਨੇ ਦੱਸਿਆ ਕਿ ਖੁਸ਼ਬਾਜ ਸਿੰਘ ਦੇ ਯਤਨਾ ਸਦਕਾ ਲਗਾਏ ਗਏ ਇਨ੍ਹਾਂ ਕੈਪਾਂ ਵਿੱਚ 120 ਦੇ ਕਰੀਬ 18 ਸਾਲ ਤੋਂ ਲੈ ਕੇ 90 ਸਾਲ ਤੱਕ ਦੀਆਂ ਵਿਅਕਤੀਆਂ ਅਤੇ ਅੋਰਤਾਂ ਦੇ ਮੁਫ਼ਤ ਵੈਕਸੀਨ ਦੇ ਟੀਕੇ ਲਗਾਏ ਹਨ।

ਇਸ ਮੌਕੇ ਪ੍ਰਧਾਨ ਰਜ਼ੇਸ਼ ਕੁਮਾਰ ਪਿੰਟੂ ਬਾਂਸਲ ਨੇ ਖੁਸ਼ਬਾਜ ਸਿੰਘ ਜਟਾਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੈਂਪ ਦੇ ਨਾਲ ਮੰਡੀ ਵਾਸੀਆਂ ਨੂੰ ਬਹੁਤ ਜ਼ਿਅਦਾ ਫਾਇਦਾ ਮਿਲੇਗਾ। ਇਸ ਮੌਕੇ ਰਾਜੇਸ਼ ਕੁਮਾਰ ਪਿੰਟੂ ਬਾਂਸਲ ਪ੍ਰਧਾਨ ਹਿੰਦੂ ਸਕੂਲ, ਪਿੰ੍ਰਸੀਪਲ ਸੁਸ਼ਮਾਂ ਸਿੰਗਲਾ, ਚੌਧਰੀ ਜਗਮੋਹਨ ਮਿੱਤਲ, ਕਿ੍ਰਸ਼ਨ ਕੁਮਾਰ ਕਾਲਾ ਪ੍ਰਧਾਨ ਨਗਰ ਕੌਂਸਲ, ਕੌਂਸਲਰ ਤੇਲੂ ਰਾਮ ਲਹਿਰੀ, ਅਸੋਕ ਕੁਮਾਰ ਸਿੰਗਲਾ, ਕੌਂਸਲਰ ਮਨੌਜ ਸਿੰਗੋਂ, ਕੌਂਸਲਰ ਪ੍ਰਵੀਨ ਕੁਮਾਰ ਪੱਕਾ, ਰਘੂ ਗਰਗ ਪ੍ਰਧਾਨ ਸ਼ਹਿਰੀ ਯੂਥ ਕਾਂਗਰਸ, ਜਸਵਿੰਦਰ ਕੁਮਾਰ ਕਲਰਕ ਨਗਰ ਕੌਂਸਲ, ਸੁਨੀਲ ਕੁਮਾਰ ਕਲਰਕ, ਅਮਿ੍ਰਤਪਾਲ, ਜਸਵੰਤ ਸਿੰਘ ਮਾਨ ਮੰਡੀ ਸੁਪਰਵਾਇਜ਼ਰ, ਮਾਸਟਰ ਯਾਦਵਿੰਦਰ ਸਿੰਘ ਸਰਾਂ ਬੀ.ਐਲ.ਓ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *