ਤਰਨਤਾਰਨ,( ਅ.ਨ.ਬ) : ਅਜੋਕੇ ਸਮੇਂ ਬਾਰਡਰ ਏਰੀਏ ਵਿੱਚ ਖੇਮਕਰਨ ਏਰੀਆ ਜੋ ਕਿ ਵਿਦਿਆ ਦੇ ਖੇਤਰ ਵਿੱਚ ਕਾਫ਼ੀ ਸਮੇਂ ਤੋਂ ਪਛੜਿਆ ਹੋਇਆ ਸੀ ਪ੍ਰੰਤੂ ਮੌਜੂਦਾ ਸਰਕਾਰ ਵਲੋਂ ਇਲਾਕੇ ਵਿਚ ਵਿੱਦਿਆ ਦੇ ਖੇਤਰ ਨੂੰ ਉੱਚਾ ਚੁੱਕਣ ਲਈ ਵਧੀਆ ਉਪਰਾਲੇ ਕੀਤੇ ਗਏ ਹਨ ਜਿਸ ਦੀ ਤਾਜਾ ਮਿਸਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ ਹੈ ਜਿਸ ਵਿੱਚ ਇਸ ਸਮੇਂ ਸੱਤ ਸੌ ਸੱਠ760 ਵਿਦਿਆਰਥਣਾਂ ਪੜ੍ ਰਹੀਆਂ ਹਨ ਅਤੇ ਇਹ ਮਾਣ ਵਾਲੀ ਗੱਲ ਹੈ ਕਿ ਇਹ ਵਲਟੋਹਾ ਬਲਾਕ ਦਾ ਇਕੋ ਇੱਕ ਲੜਕੀਆਂ ਦੇ ਦਾਖਲੇ ਦਾ ਪਹਿਲੇ ਨੰਬਰ ਤੇ ਸਕੂਲ ਹੈ ਸਕੂਲ ਇਸ ਮੌਕੇ ਪ੍ਰਿੰਸੀਪਲ ਸ੍ਰੀ ਵਿਜੇ ਕੁਮਾਰ ਨੇ ਦੱਸਿਆ ਕਿ ਇਹ ਸੈਸ਼ਨ ਤੋਂ 11 ਵੀ ਅਤੇ 12ਵੀ ਲਈ ਕਾਮਰਸ ਗਰੁੱਪ ਵੀ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਵਿਦਿਆਰਥਣਾਂ ਸਕੂਲ ਵਿੱਚ ਸਮੇਂ ਸਮੇਂ ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਮੁਫ਼ਤ ਸਕੂਲ ਵਰਦੀ ਮੁਫ਼ਤ ਵਿਦਿਆਰਥਣਾਂ ਲਈ ਦੁਪਹਿਰ ਦਾ ਖਾਣਾ ਮੁਫਤ ਕਿਤਾਬਾਂ ਮੁਫਤ ਕੰਪਿਊਟਰ ਸਿੱਖਿਆ ਆਦਿ ਦੇ ਨਾਲ ਨਾਲ ਵਿਦਿਆਰਥਣਾਂ ਨੂੰ ਕੰਪੀਟੀਸ਼ਨ ਜੁੱਗ ਵਿਚ ਸਪੋਰਟਸ ਗਤੀਵਿਧੀਆਂ ਅਤੇ ਉਨ੍ਹਾਂ ਦੇ ਸਰਵ ਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਇਸ ਦਾ ਸਿਹਰਾ ਮਿਹਨਤੀ ਸਟਾਫ ਮਾਪੇ ਐੱਸਐੱਮਸੀ ਸਰਪੰਚ ਦਵਿੰਦਰ ਸਿੰਘ ਵਲਟੋਹਾ ਸਰਪੰਚ ਜੱਜਬੀਰ ਸਿੰਘ ਵਲਟੋਹਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸ,ਸ )ਸਤਨਾਮ ਸਿੰਘ ਬਾਠ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸ ,ਸ)ਅਤੇ ਉਚੇਚੇ ਤੌਰ ਤੇ ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਅਤੇ ਜ਼ਿਲਾ ਤਰਨਤਾਰਨ ਨੋਡਲ ਅਫਸਰ ਸ੍ਰੀ ਗੁਰਬੀਰ ਕੌਰ (scert )ਨੂੰ ਜਾਂਦਾ ਹੈ ਪ੍ਰਿੰਸੀਪਲ ਸਾਹਿਬ ਵੱਲੋਂ ਮਾਪਿਆਂ ਨੂੰ ਅਪੀਲ ਕੀਤੀ ਗਈ ਕੇ ਆਪਣੀਆਂ ਬੱਚੀਆਂ ਨੂੰ ਇਸ ਸਕੂਲ ਵਿੱਚ ਦਾਖਲ ਕਰਵਾਓ ਤਾਂ ਜੋ ਉਨ੍ਹਾਂ ਦਾ ਭਵਿੱਖ ਵਧੀਆ ਬਣ ਸਕੇ।
