ਰਾਮਪੁਰਾ ਫੂਲ, (ਜਸਵੀਰ ਔਲਖ)- ਮਾਨਵ ਸੇਵਾ ਵੈਲਫੇਅਰ ਸੁਸਾਇਟੀ ਮਹਿਰਾਜ ਵੱਲੋਂ ਕਰੋਨਾ ਮਹਾਂਮਾਰੀ ਦੀ ਰੋਕਥਾਮ, ਜਾਗਰੂਕਤਾ ਮੁਹਿੰਮ ਪ੍ਰੋਜੈਕਟ ਅਧੀਨ ਪਿੰਡ ਜਿਉਂਦ ਵਿਚ ਸਾਂਝੀਆਂ ਥਾਵਾਂ ਤੇ ਜਿਵੇਂ ਕਿ ਸ੍ਰੀ ਗੁਰਦੁਆਰਾ ਸਾਹਿਬ, ਧਰਮਸ਼ਾਲਾ, ਆਂਗਣਵਾੜੀ ਸੈਂਟਰ, ਬੱਸ ਸਟੈਂਡ ਆਦਿ ਸੈਨੇਟਾਈਜਰ ਸਪਰੇਅ ਸੀ ਡੀ ਪੀ ਓ ਸ੍ਰੀ ਮਤੀ ਗੁਰਪਿੰਦਰਪਾਲ ਕੌਰ ਅਤੇ ਬਲਾਕ ਰਾਮਪੁਰਾ ਦੇ ਸੁਪਰਵਾਈਜ਼ਰ ਗਗਨਦੀਪ ਕੌਰ ਦੇ ਵਿਸ਼ੇਸ਼ ਉਪਰਾਲੇ ਨਾਲ ਕਰਵਾਇਆ ਗਿਆ। ਇਸ ਮੌਕੇ ਸਰਪੰਚ ਸ.ਗੁਰਦੀਪ ਸਿੰਘ ਸਮੂਹ ਗ੍ਰਾਮ ਪੰਚਾਇਤ ਬਲਾਕ ,ਸੰਮਤੀ ਮੈਂਬਰ ਸ.ਦਰਸਨ ਸਿੰਘ ਨੇ ਵਿਸ਼ੇਸ ਸਹਿਯੋਗ ਦਿੱਤਾ, ਮੁੱਖ ਮਹਿਮਾਨ ਥਾਣਾ ਸਦਰ ਗਿੱਲ ਕਲਾਂ ਐਸ ਐਚ ਓ ਬਿਕਰਮਜੀਤ ਸਿੰਘ ਅਤੇ ਡਿਊਟੀ ਅਫ਼ਸਰ ਸਬ ਇੰਸਪੈਕਟਰ ਸ.ਪਰਵਿੰਦਰ ਸਿੰਘ ਨੇ ਗੁਰਤੇਜ ਸਿੰਘ ਨੂੰ ਸੈਨੀਟਾਈਜ਼ ਕਰਨ ਲਈ ਝੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਸੋਸਾਇਟੀ ਵੱਲੋਂ ਸਮੂਹ ਗ੍ਰਾਮ ਪੰਚਾਇਤ ਮੁੱਖ ਮਹਿਮਾਨ ਵਜੋਂ ਸਬ ਇੰਸਪੈਕਟਰ ਪਰਵਿੰਦਰ ਸਿੰਘ ਅਤੇ ਸੀ ਡੀ ਪੀ ਓ ਗੁਰਿੰਦਰਪਾਲ ਕੌਰ ਅਤੇ ਸੁਪਰਵਾਈਜ਼ਰ ਗਗਨਦੀਪ ਕੌਰ ਅਤੇ ਵਰਕਰਾਂ ਨੂੰ ਸਿਰੋਪੇ ਨਾਲ ਸਨਮਾਨਿਤ ਕੀਤਾ। ਇਸ ਤੋਂ ਉਪਰੰਤ ਗ੍ਰਾਮ ਪੰਚਾਇਤ ਜਿਉਂਦ ਵੱਲੋਂ ਮੁਖ ਮਹਿਮਾਨ ਅਤੇ ਸੀ ਡੀ ਪੀ ਓ ਰਾਮਪੁਰਾ ਗੁਰਿੰਦਰਪਾਲ ਕੌਰ ਅਤੇ ਮਾਨਵ ਸੇਵਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸ੍ਰੀ ਰਾਜਿੰਦਰ ਸਿੰਘ ਬਾਹੀਆ ਨੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ।ਇਸ ਮੌਕੇ ਭਜਨ ਸਿੰਘ, ਰਣਜੀਤ ਸਿੰਘ ਪੰਚ, ਜਗਜੀਤ ਸਿੰਘ ਪੰਚ, ਹਰਮੇਲ ਸਿੰਘ ਪੰਚ, ਜਗਸੀਰ ਸਿੰਘ ਪੰਚ, ਹਰਦੀਪ ਸਿੰਘ ਪੰਚ , ਸੁਖਦੇਵ ਸਿੰਘ ਪੰਚ, ਕਰਮਪ੍ਰੀਤ ਸਿੰਘ ਆਂਗਣਵਾੜੀ ਵਰਕਰ ਪ੍ਰੇਮਲਤਾ ਕੌਰ , ਪਰਮਜੀਤ ਕੌਰ ਵਰਕਰ, ਸੁਮਨਲਤਾ ਵਰਕਰ ਤੇ ਰਾਜਵੀਰ ਕੌਰ ਹੈਲਪਰ ਕਲਵੰਤ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ ਆਦਿ ਨੇ ਸ਼ਮੂਲੀਅਤ ਕੀਤੀ, ਇਸ ਮੌਕੇ ਰਾਜਿੰਦਰ ਸਿੰਘ ਬਾਹੀਆ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ

Leave a Reply

Your email address will not be published. Required fields are marked *