ਕਰੋਨਾ ਮਹਾਂਮਾਰੀ ਦੌਰਾਨ ਪਿੰਡਾਂ ’ਚ ਡਾਕਟਰਾਂ ਨੇ ਨਿਭਾਈ ਵਧੀਆ ਸੇਵਾ : ਪਿ੍ਰੰਸੀ.ਗਗਨਦੀਪ ਧਾਲੀਵਾਲ

ਰਾਮਾਂ ਮੰਡੀ, 9 ਮਈ (ਪਰਮਜੀਤ ਲਹਿਰੀ) : ਸਥਾਨਕ ਸ਼ਹਿਰ ਦੇ ਤਪਾਚਾਰਿਆ ਹੇਮ ਕੁੰਵਰ ਆਰ.ਐਲ.ਡੀ ਜੈਨ ਗਰਲਜ ਕਾਲਜ ਵਿਖੇ ਉਨ੍ਹਾਂ ਨੇੜਲੇ ਇਲਾਕੇ ਦੇ ਪਿੰਡਾਂ ਦੇ ਡਾਕਟਰਾਂ ਨੂੰ ਸਨਮਾਨ ਦਿੱਤਾ ਗਿਆ। ਜਿਨ੍ਹਾਂ ਨੇ ਕੋਵਿਡ ਕਾਲ ਦੌਰਾਨ ਕਰੋਨਾ ਨਾਲ ਜੂਝ ਰਹੇ ਲੋਕਾਂ ਦਾ ਇਲਾਜ ਕਰਕੇ ਉਨ੍ਹਾਂ ਦੀ ਮੱਦਦ ਕੀਤੀ ਅਤੇ ਜਾਨ ਬਚਾਈ। ਇਨ੍ਹਾਂ ਡਾਕਟਰਾਂ ਦੀ ਸੇਵਾ ਨੂੰ ਸਲਾਮ ਕਰਨਾ ਬਣਦੀ ਹੈ ਕਿਉਂਕਿ ਜਿੱਥੇ ਕਰੋਨਾ ਨਾਲ ਪੀੜ੍ਹਤ ਵਿਅਕਤੀਆਂ ਨੂੰ ਵੱਡੇ ਹਸਪਤਾਲਾਂ ਵਿਚ ਬੈਡ ਨਾ ਮਿਲਣ ਕਰਕੇ ਇਲਾਜ ਤੋਂ ਵਾਂਝੇ ਰਹਿਣ ਕਾਰਨ ਉਹ ਮੌਤ ਦੇ ਮੂੰਹ ਵਿਚ ਜਾਂਦੇ ਰਹੇ, ਉਥੇ ਹੀ ਇਨ੍ਹਾਂ ਡਾਕਟਰਾਂ ਨੇ ਮਰੀਜਾਂ ਦਾ ਇਲਾਜ ਸੇਵਾ ਭਾਵਨਾ ਨਾਲ ਉਨ੍ਹਾਂ ਦੇ ਘਰ ਜਾ ਕੇ ਕੀਤਾ। ਜੈਨ ਗਰਲਜ ਕਾਲਜ ਰਾਮਾਂ ਦੁਆਰਾ ਨਿਰਭੈਅ ਸਿੰਘ ਬੰਗੀ ਰੁਲਦੂ, ਮਨਪ੍ਰੀਤ ਸਿੰਘ ਮਲਕਾਣਾ, ਪ੍ਰੀਤਮ ਸਿੰਘ ਦੂਨੇਵਾਲਾ, ਜਗਸੀਰ ਸਿੰਘ ਲਾਲੇਆਣਾ, ਮਨਪ੍ਰੀਤ ਸਿੰਘ ਜੱਜਲ ਨੂੰੂ ਕਾਲਜ ਪਿ੍ਰੰਸੀਪਲ ਗਗਨਦੀਪ ਕੌਰ ਧਾਲੀਵਾਲ ਅਤੇ ਸਕੂਲ ਪਿ੍ਰੰਸੀਪਲ ਪਵਨ ਕੁਮਾਰ ਬਾਂਸਲ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਸਰੋਪੇ ਦਿੱਤੇ ਗਏ ਅਤੇ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਡਾਕਟਰਾਂ ਨੇ ਸਨਮਾਨ ਦੇਣ ਤੇ ਕਾਲਜ ਪ੍ਰਧਾਨ ਮਦਨ ਲਾਲ ਮੱਲਵਾਲਾ, ਕੈਸ਼ੀਅਰ ਮੱਖਣ ਲਾਲ ਵਕੀਲ, ਉਪ ਪ੍ਰਧਾਨ ਅਮਰਜੀਤਪਾਲ ਮਿੱਤਲ, ਕਾਲਜ ਪਿ੍ਰੰਸੀਪਲ ਗਗਨਦੀਪ ਕੌਰ ਧਾਲੀਵਾਲ, ਸਕੂਲ ਪਿ੍ਰੰਸੀਪਲ ਪਵਨ ਕੁਮਾਰ ਬਾਂਸਲ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ।

Leave a Reply

Your email address will not be published. Required fields are marked *