ਬਿਜਲੀ ਬਿੱਲ ਘਟਾਉਣ ਲਈ 500 ਦੇ ਕਰੀਬ ਖ਼ਪਤਕਾਰਾਂ ਨੂੰ ਦਿੱਤੇ ਬੱਲਬ

ਰਾਮਾਂ ਮੰਡੀ, 8 ਜੂਨ (ਪਰਮਜੀਤ ਲਹਿਰੀ)-ਪਾਵਰਕਾਮ ਵਿਭਾਗ ਵੱਲੋਂ ਕੇ.ਐਲ.ਬੀ.ਵਾਈ ਯੋਜਨਾ ਤਹਿਤ ਰਿਆਇਤਾਂ ਪ੍ਰਾਪਤ ਐਸ.ਸੀ, ਬੀ.ਸੀ, ਬੀ.ਪੀ.ਐਲ ਅਤੇ ਡੀ.ਐਸ, ਐਨ.ਆਰ.ਐਸ ਖ਼ਪਤਕਾਰਾਂ ਦੇ ਬਿਜਲੀ ਬਿੱਲ ਘਟਾਉਣ ਲਈ ਰਿਆਇਤੀ ਐਲ.ਈ.ਡੀ ਬੱਲਬ ਵੰਡਣ ਦੀ ਸ਼ੁਰੂਆਤ ਪਾਵਰਕਾਮ ਦੇ ਐਸ.ਡੀ.ਓ ਬਹਾਦਰ ਸਿੰਘ ਨੇ ਕੀਤੀ। ਇਸ ਮੌਕੇ ਐਸ.ਡੀ.ਓ ਬਹਾਦਰ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 15 ਦੇ ਕੌਂਸਲਰ ਤੇਲੂ ਰਾਮ ਲਹਿਰੀ ਦੇ ਸਹਿਯੋਗ ਨਾਲ ਰੇਗਰ ਬਸਤੀ ਵਿਖੇ ਕੈਂਪ ਲਗਾ ਕੇ ਬਿਜਲੀ ਖ਼ਪਤਕਾਰਾਂ ਰਿਆਇਤੀ ਐਲ.ਈ.ਡੀ ਬੱਲਬ ਵੰਡੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਬੀ.ਪੀ.ਐਲ ਖ਼ਪਤਕਾਰਾਂ ਨੂੰ 15 ਰੁਪਏ ਪ੍ਰਤੀ ਬੱਲਬ ਅਤੇ ਦੂਸਰੇ ਖ਼ਪਤਕਾਰਾਂ ਨੂੰ 30 ਰੁਪਏ ਪ੍ਰਤੀ ਬੱਲਬ ਦਿੱਤੇ ਜਾ ਰਹੇ ਹਨ ਅਤੇ ਬੱਲਬਾ ਦੀ ਸੀਮਾ ਪ੍ਰਤੀ ਬਿੱਲ 2 ਹੈ। ਐਸ.ਡੀ.ਓ ਬਹਾਦਰ ਸਿੰਘ ਨੇ ਦੱਸਿਆ ਕਿ ਰਿਆਇਤੀ ਅਤੇ ਕਿਫ਼ਾਇਤੀ ਦਰਾਂ ’ਤੇ ਦਿੱਤੇ ਜਾ ਰਹੇ ਬੱਲਬ ‘ਪਹਿਲਾ ਆਓ, ਪਹਿਲਾਂ ਪਾਓ’ ਦੇ ਆਧਾਰ ਦੇ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਕਿ ਬਿਜਲੀ ਬਿੱਲ ਦੀਆਂ 2 ਕਾਪੀਆਂ ਪਹਿਚਾਣ ਪੱਤਰ ਅਤੇ ਘੋਸ਼ਣਾ ਪੱਤਰ ਜਮਾਂ ਕਰਵਾਕੇ ਇਸ ਯੋਜਨਾ ਦਾ ਲਾਭ ਉਠਾਓ। ਇਸ ਮੌਕੇ ਜੇਈ ਲਵਪ੍ਰੀਤ ਸਿੰਘ, ਐਸ.ਡੀ.ਸੀ ਕੌਂਸਲ ਪੁਰੀ, ਕੌਂਸਲਰ ਤੇਲੂ ਰਾਮ ਲਹਿਰੀ, ਹਰਮਨਦੀਪ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *