50 ਲੱਖ ਦੀ ਲਾਗਤ ਨਾਲ ਸਾਰੀਆਂ ਸੜ੍ਹਕਾਂ ਨਵੀਂਆ ਬਣਾਇਆਂ ਜਾਣਗੀਆਂ-ਪ੍ਰਧਾਨ ਕ੍ਰਿਸ਼ਨ ਕਾਲਾ

ਰਾਮਾਂ ਮੰਡੀ, 7 ਜੂਨ (ਪਰਮਜੀਤ ਲਹਿਰੀ) : ਸਥਾਨਕ ਸ਼ਹਿਰ ਦੀ ਨਗਰ ਕੌਂਸਲ ਰਾਮਾਂ ਦੀ ਜਰਨਲ ਹਾੳੂਸ ਦੀ ਮੀਟਿੰਗ ਨਗਰ ਕੌਂਸਲ ਦਫਤਰ ਦੇ ਮੀਟਿੰਗ ਹਾਲ ਵਿੱਚ ਪ੍ਰਧਾਨ ਿਸ਼ਨ ਕੁਮਾਰ ਕਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂਹ ਕੌਂਂਸਲਰਾਂ ਅਤੇ ਕੌਂਸਲ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਵਾਰਡਾਂ ਵਿਚ ਅਧੂਰੇ ਪਏ ਅਤੇ ਚੱਲ ਰਹੇ ਵਿਕਾਸ ਕਾਰਜ਼ਾ ਅਤੇ ਸੀਵਰੇਜ਼ ਦੇ ਹੱਲ ਲਈ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਕੌਂਸਲਰਾਂ ਨੇ ਕਿਹਾ ਕਿ ਲਾਇਟਾ ਖਰਾਬ ਹੋਣ ਅਤੇ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਪ੍ਰਧਾਨ ਿਸ਼ਨ ਕੁੁਮਾਰ ਕਾਲਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਮੰਡੀ ਦੇ ਵਿਕਾਸ ਕਾਰਜ਼ਾਂ, ਕੂੜਾ ਡੰਪ ਦੀ ਇੱਕ ਕਿੱਲਾ ਜਮੀਨ ਦਾ ਤਬਾਦਲਾ ਕਰਨ, ਹਸਪਤਾਲ ਰੋਡ ਅਤੇ ਤਲਵੰਡੀ ਰੋਡ ਤੇ ਨਵੀਂਆ ਦੁਕਾਨਾ ਦੀ ਉਸਾਰੀ ਕਰਨ, ਲਾਇਨੋਪਾਰ ਅਤੇ ਪਿੰਡ ਰਾਮਾਂ ਵਿੱਚ ਵਾਟਰ ਸਪਲਾਈ ਦੇ ਹੱਲ ਲਈ ਵਾਟਰ ਵਰਕਸ ਦੀਆਂ ਨਵੀਂਆ ਟੈਂਕੀਆ ਬਣਾਉਣ ਅਤੇ ਹੋਰ ਵਿਕਾਸ ਸਬੰਧੀ ਅਹਿਮ ਮਤੇ ਪਾਸ ਕੀਤੇ ਗਏ ਹਨ। ਪ੍ਰਧਾਨ ਨੇ ਦੱਸਿਆ ਕਿ ਮੰਡੀ ਦੀਆਂ ਸੜ੍ਹਕਾਂ ਤੇ ਪੀਸੀ ਪਾਕੇ ਰਿਪੇਅਰ ਕੀਤੀ ਜਾਵੇਗੀ ਅਤੇ ਮੰਡੀ ਦੇ ਚੌਂਕ ਸੰੁਦਰ ਬਣਾਏ ਜਾਣਗੇ। ਇਸ ਮੌਕੇ ਕੌਂਸਲਰ ਤੇਲੂ ਰਾਮ ਲਹਿਰੀ, ਦੇਵਿੰਦਰ ਸ਼ਰਮਾਂ ਜੇਈ, ਕੌਂਸਲਰ ਪ੍ਰਵੀਨ ਕੁਮਾਰ ਪੱਕਾ, ਮੈਡਮ ਅਮਨਦੀਪ ਕੌਰ ਅਕਾਉਟੈਂਟ, ਬਾਬੂ ਸਿੰਘ ਭੱਟੀ ਕਲਰਕ, ਜਸਵਿੰਦਰ ਕੁਮਾਰ ਕਲਰਕ, ਮੀਤ ਪ੍ਰਧਾਨ ਸਰਬਜੀਤ ਸਿੰਘ ਰਾਮਾਂ, ਕੌਂਸਲਰ ਮਨੋਜ ਸਿੰਗੋਂ, ਨਿਰਮਲਾ ਰਾਣੀ, ਰਾਕੇਸ਼ ਰਾਣੀ, ਗੋਲਡੀ ਰਾਣੀ, ਕਿਰਨ ਨਾਗਰ, ਬੰਤਾ ਸਿੰਘ, ਸੰਜੀਵ ਕੁਮਾਰ ਪੱਪੂ, ਸੁਨੀਤਾ ਰਾਣੀ ਬਾਂਸਲ, ਸੁਨੀਤਾ ਰਾਣੀ ਸ਼ਰਮਾਂ, ਕਰਮਜੀਤ ਕੌਰ ਸਿੱਧੂ (ਸਾਰੇ ਕੌਂਸਲਰ) ਤਰਸੇਮ ਨਾਗਰ, ਸੋਮ ਨਾਥ, ਅਲਬੇਲ ਸਿੰਘ ਸਿੱਧੂ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *