ਫਰਿਜ਼ਨੋ (ਕੈਲੀਫੋਰਨੀਆ), 20 ਮਈ 2021:  ਅਮਰੀਕਾ ਵਿੱਚ ਫਾਈਜ਼ਰ-ਬਾਇਓਨਟੈਕ ਕੰਪਨੀ ਦੇ ਕੋਵਿਡ -19 ਟੀਕੇ ਨੂੰ ਇੱਕ ਮਹੀਨੇ ਤੱਕ ਫਰਿੱਜ ਦੇ ਤਾਪਮਾਨ ‘ਤੇ ਸਟੋਰ ਕੀਤਾ ਜਾ ਸਕਦਾ ਹੈ। ਇਸ ਮਾਮਲੇ ਬਾਰੇ ਦੇਸ਼ ਦੀ ਇੱਕ ਸਿਹਤ ਸੰਸਥਾ ਨੇ ਬੁੱਧਵਾਰ ਨੂੰ ਇਸਦੀ ਘੋਸ਼ਣਾ ਕੀਤੀ ਹੈ। ਅਮਰੀਕਾ ਦੀ ਫੂਡ ਐਂਡ ਡਰੱਗ (ਐੱਫ ਡੀ ਏ) ਐਡਮਨਿਸਟ੍ਰੇਸ਼ਨ ਨੇ ਜਾਣਕਾਰੀ ਦਿੱਤੀ ਕਿ ਇਹ ਫੈਸਲਾ ਫਾਈਜ਼ਰ ਦੁਆਰਾ ਪੇਸ਼ ਕੀਤੇ ਤਾਜ਼ਾ ਅੰਕੜਿਆਂ ਦੀ ਸਮੀਖਿਆ ਦੇ ਅਧਾਰ ਤੇ ਕੀਤਾ ਗਿਆ ਹੈ, ਜਿਸਦੇ ਤਹਿਤ ਟੀਕੇ ਦੀਆਂ ਸ਼ੀਸ਼ੀਆਂ 2-8 ਡਿਗਰੀ ਸੈਲਸੀਅਸ (35-46 ਡਿਗਰੀ ਫਾਰਨਹੀਟ) ‘ਤੇ ਇੱਕ ਮਹੀਨੇ ਲਈ ਫਰਿੱਜ ‘ਚ ਸਟੋਰ ਕੀਤਾ ਜਾ ਸਕਦਾ ਹੈ। ਜਦਕਿ ਪਹਿਲਾਂ ਇਹਨਾਂ ਸ਼ੀਸ਼ੀਆਂ ਨੂੰ ਅਜਿਹੇ ਤਾਪਮਾਨ ‘ਤੇ  ਸਿਰਫ ਪੰਜ ਦਿਨਾਂ ਲਈ ਰੱਖਣ ਦੀ ਆਗਿਆ ਹੁੰਦੀ ਸੀ। ਐੱਫ ਡੀ ਏ ਦੇ ਅਧਿਕਾਰੀ ਪੀਟਰ ਮਾਰਕਸ ਅਨੁਸਾਰ ਇਸ ਤਬਦੀਲੀ ਕਰਕੇ ਅਮਰੀਕੀ ਲੋਕਾਂ ਲਈ ਇਹ ਟੀਕਾ ਵੱਡੇ ਪੱਧਰ ‘ਤੇ ਉਪਲੱਬਧ ਕਰਵਾਉਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਕਮਿਊਨਿਟੀ ਡਾਕਟਰਾਂ ਦੇ ਦਫ਼ਤਰਾਂ ਨੂੰ ਟੀਕਾ ਪ੍ਰਾਪਤ ਕਰਨ, ਸੰਭਾਲਣ ਆਦਿ ਦੀ ਸਹੂਲਤ ਮਿਲੇਗੀ।

ਇਸਦੇ ਇਲਾਵਾ ਯੂਰਪੀਅਨ ਮੈਡੀਸਨਜ਼ ਏਜੰਸੀ ਨੇ ਵੀ ਸੋਮਵਾਰ ਨੂੰ ਫਾਈਜ਼ਰ ਟੀਕੇ ਨੂੰ ਫਰਿੱਜਾਂ ਵਿੱਚ ਇੱਕ ਮਹੀਨੇ ਤੱਕ ਸਟੋਰ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਐੱਫ ਡੀ ਏ ਨੇ ਫਰਵਰੀ ਵਿੱਚ ਟੀਕੇ ਨੂੰ ਸਟੋਰ ਕਰਨ ਦੀਆਂ  ਹਾਲਤਾਂ ਵਿੱਚ ਪਹਿਲਾਂ ਹੀ ਢਿੱਲ ਦੇ ਦਿੱਤੀ ਸੀ, ਜਿਸ ਵਿੱਚ ਟੀਕਿਆਂ ਨੂੰ -80 ਤੋਂ -60 ਡਿਗਰੀ ਸੈਲਸੀਅਸ ਦੇ ਅਲਟਰਾ ਲੋਅ ਫ੍ਰੀਜ਼ਰ ਤਾਪਮਾਨ ਦੀ ਬਜਾਏ, ਫਾਰਮਾਸਿਊਟੀਕਲ ਫ੍ਰੀਜ਼ਰਾਂ ਦੇ ਆਮ ਤਾਪਮਾਨ ਵਿੱਚ ਦੋ ਹਫ਼ਤਿਆਂ ਤੱਕ ਰੱਖੇ ਜਾਣ ਦੀ ਆਗਿਆ ਦਿੱਤੀ ਸੀ।

Leave a Reply

Your email address will not be published. Required fields are marked *