ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਬਹੁਤ ਹੀ ਘੱਟ ਰੇਟ ਤੇ ਹੋਵੇਗਾ ਕੋਰੋਨਾ ਪੋਜਿਿਟਵ ਮਰੀਜ਼ਾਂ ਦਾ ਇਲਾਜ
ਟਾਇਪ-1 ਅਤੇ ਟਾਇਪ-2 ਦੇ ਮਰੀਜ਼ ਕੀਤੇ ਜਾਣਗੇ ਦਾਖਲ

ਰਾਮਪੁਰਾ ਫੂਲ, 9 ਮਈ,(ਜਸਵੀਰ ਔਲਖ): ਕੋਰੋਨਾ ਲਾਗ ਦੀ ਦੂਜੀ ਲਹਿਰ ਦੇ ਚੱਲਦਿਆ ਕੋਰੋਨਾ ਮਾਮਲਿਆ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਪੰਜਾਬ ‘ਚ ਹਰ ਰੋਜ ਸੈਕੜੇ ਕੋਰੋਨਾ ਲਾਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੰਜਾਬ ਸਰਕਾਰ ਕੋਰੋਨਾ ਦੇ ਵੱਧ ਰਹੇ ਮਾਮਲਿਆ ਨੂੰ ਲੈ ਕੇ ਬਹੁਤ ਗੰਭੀਰ ਵਿਖਾਈ ਦੇ ਰਹੀ ਹੈ। ਪੰਜਾਬ ਸਰਕਾਰ ਵਲੋਂ ਸਰਕਾਰੀ ਹਸਪਤਾਲਾ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਕੋਵਿਡ ਕੇਅਰ ਸੈਂਟਰ ਬਣਾਉਣੇ ਸੁਰੂ ਕਰ ਦਿੱਤੇ ਹਨ ਤਾਂ ਜੋ ਮਰੀਜ਼ਾਂ ਦੀ ਜਿੰਦਗੀ ਨੂੰ ਬਚਾਇਆ ਜਾ ਸਕੇ। ਬੀਤੇ ਦਿਨ ਰਾਮਪੁਰਾ ਫੂਲ ਦੇ ਅਪੈਕਸ ਹਸਪਤਾਲ ਨੂੰ ਵੀ ਕੋਵਿਡ ਕੇਅਰ ਸੈਂਟਰ ਵਿੱਚ ਤਬਦੀਲ ਕਰਨ ਦੀ ਮਨਜੂਰੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਵਲੋਂ ਦਿੱਤੀ ਗਈ ਹੈ। ਹਸਪਤਾਲ ਵਿੱਚ 18 ਬੈਂਡਾਂ ਦਾ ਪ੍ਰਬੰਧ ਕੋਰੋਨਾ ਮਰੀਜ਼ਾਂ ਲਈ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਪੋਜਿਿਟਵ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ।
ਗੱਲਬਾਤ ਦੌਰਾਨ ਹਸਪਤਾਲ ਦੇ ਐਮ.ਡੀ. ਡਾ. ਗੁਰਿੰਦਰ ਮਾਨ ਅਤੇ ਦਿਲ ਤੇ ਛਾਤੀ ਦੇ ਰੋਗਾਂ ਦੇ ਮਾਹਿਰ ਡਾ. ਸਿਮਰਪ੍ਰੀਤ ਕੌਰ ਮਾਨ ਨੇ ਦੱਸਿਆ ਕਿ ਕੋਰੋਨਾ ਮਰੀਜ਼ਾਂ ਦੀ ਦੇਖ ਭਾਲ ਲਈ ਉਨ੍ਹਾਂ ਦੀ ਟੀਮ ਪੂਰੀ ਤਰ੍ਹਾਂ ਤਿਆਰ ਹੈ।ਹਰ ਇੱਕ ਬੈਂਡ ਤੇ ਆਕਸੀਜਨ ਦੀ ਸਹੂਲਤ ਤੋਂ ਇਲਾਵਾ ਵੈਟੀਲੇਂਟਰ ਦੀ ਸੁਵਿਧਾ ਵੀ ਹਸਪਤਾਲ ਵਿੱਚ ਉਪਲਭਦ ਹੈ।
ਉਹਨਾਂ ਕੋਰੋਨਾ ਮਰੀਜ਼ਾਂ ਨੂੰ ਸਲਾਹ ਦਿੱਤੀ ਕਿ ਜੇਕਰ ਕਿਸੇ ਨੂੰ ਹਲਕੇ ਜਿਹੇ ਵੀ ਕੋਰੋਨਾ ਦੇ ਲੱਛਣ ਵਿਖਾਈ ਦੇਣ ਜਿਵੇਂ ਸੁੰਘਣ ਸਕਤੀ ਦਾ ਖਤਮ ਹੋਣਾ, ਖਾਣ ਪੀਣ ਦੌਰਾਨ ਸਵਾਦ ਦਾ ਨਾ ਅੁਉਣਾ ਤਾਂ ਉਹ ਘਰ ਨਾ ਬੈਠਣ ਬਲਕਿ ਪਹਿਲੇ ਦਿਨ ਹੀ ਮਰੀਜ਼ ਨੂੰ ਕੋਰੋਨਾ ਸੈਂਟਰ ਜਾਂ ਹਸਪਤਾਲ ਪਹੁੰਚਣ ਤਾਂ ਜੋ ਇਸ ਲੜਾਈ ਖਿਲਾਫ ਪਹਿਲੇ ਪੜਾਅ ਵਿਚ ਹੀ ਲੜਾਈ ਲੜੀ ਤੇ ਜਿੱਤੀ ਜਾ ਸਕੇ ਨਾ ਕਿ ਅਸੀਂ ਫੇਫੜਿਆਂ ਸਮੇਤ ਅਹਿਮ ਅੰਗਾਂ ਦਾ ਨੁਕਸਾਨ ਹੋਣ ਤੱਕ ਉਡੀਕ ਕਰਦੇ ਰਹੀਏ।

Leave a Reply

Your email address will not be published. Required fields are marked *