ਚੰਡੀਗੜ੍ਹ: Mini Lockdown In Punjab: ਹਰਿਆਣਾ ਤੋਂ ਬਾਅਦ ਪੰਜਾਬ ’ਚ ਵੀ ਲਾਕਡਾਊਨ ਲਾ ਦਿੱਤਾ ਗਿਆ ਹੈ। ਰਾਜ ’ਚ 15 ਮਈ ਤਕ ਮਿੰਨੀ ਲਾਕਡਾਊਨ ਰਹੇਗਾ। ਇਸ ਦੌਰਾਨ ਰਾਜ ’ਚ ਸਿਰਫ਼ ਜ਼ਰੂਰੀ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ। ਗ਼ੈਰ ਜ਼ਰੂਰੀ ਦੁਕਾਨਾਂ ਰਾਜ ’ਚ ਪੂਰੀ ਤਰ੍ਹਾਂ ਬੰਦੀ ਰਹਿਣਗੀਆਂ। ਇਹ ਫ਼ੈਸਲਾ ਕੋਵਿਡ ਦੇ ਵਧਦੇ ਮਾਮਲਿਆਂ ਕਾਰਨ ਲਿਆ ਗਿਆ ਹੈ।

ਇਹ ਹੈ ਗਾਈਡਲਾਈਨਜ਼

ਬੈਂਕ ਤੇ ਸਰਕਾਰੀ ਦਫ਼ਤਰ 50 ਫ਼ੀਸਦੀ ਸਮਰੱਥਾ ਨਾਲ ਖੁੱਲ੍ਹਣਗੇ।

ਕਾਰ, ਟੈਕਸੀ ਵਗੈਰਾ ’ਚ ਦੋ ਤੋਂ ਜ਼ਿਆਦਾ ਲੋਕ ਨਹੀਂ ਬੈਠ ਸਕਣਗੇ।

ਵਿਆਹ, ਅੰਤਿਮ ਸੰਸਕਾਰ ’ਚ 10 ਲੋਕ ਤੋਂ ਜ਼ਿਆਦਾ ਸ਼ਾਮਲ ਨਹੀਂ ਹੋ ਸਕਦੇ।

-ਮਿੰਨੀ ਲਾਕਡਾਊਨ ਦੌਰਾਨ ਕਰਿਆਣਾ, ਦੁੱਧ, ਮੀਟ, ਅੰਡੇ, ਦਵਾਈਆਂ ਦੀਆਂ ਦੁਕਾਨਾਂ, ਮੈਡੀਕਲ ਲੈਬ ਆਦਿ ਖੁੱਲ੍ਹਣਗੇ।-ਪੰਜਾਬ ’ਚ ਆਉਣ ਵਾਲੇ ਲੋਕਾਂ ਨੂੰ ਵੱਧ ਤੋਂ ਵੱਧ 72 ਘੰਟੇ ਪੁਰਾਣੀ ਆਈਟੀ-ਪੀਸੀਆਰ ਰਿਪੋਰਟ ਵਿਖਾਉਣੀ ਹੋਵੇਗੀ।

-ਜੇਕਰ ਕਿਸੇ ਨੂੰ ਸਿੰਗਲ ਡੋਜ਼ ਵੈਕਸੀਨ ਲੱਗੀ ਹੈ ਤਾਂ ਦੋ ਹਫ਼ਤੇ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।-ਪ੍ਰਾਈਵੇਟ ਦਫ਼ਤਰ ਬਾਰੇ ਜਾਰੀ ਨੋਟੀਫਿਕੇਸ਼ਨ ’ਚ ਕੁਝ ਨਹੀਂ ਕਿਹਾ ਗਿਆ।

Leave a Reply

Your email address will not be published. Required fields are marked *