- ਸੜਕਾਂ ਤੇ ਫਿਰਦੇ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਸਬੰਧੀ ਐਸਡੀਐਮ ਜ਼ੀਰਾ ਵੱਲੋਂ ਮੀਟਿੰਗ
ਜੀਰਾ(ਸ਼ਤੀਸ਼ ਵਿੱਜ)- ਸਥਾਨਕ ਸ਼ਹਿਰ ਦੇ ਗਲੀਆਂ ਮੁਹੱਲਿਆਂ ਅਤੇ ਸੜਕਾਂ ਵਿੱਚ ਘੁੰਮ ਰਹੇ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਨੂੰ ਲੈ ਕੇ ਐੱਸ ਡੀ ਐੱਮ ਰਣਜੀਤ ਸਿੰਘ ਭੁੱਲਰ ਵੱਲੋਂ ਅੱਜ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਦੇ ਨਾਲ ਨਗਰ ਕੌਂਸਲ ਜ਼ੀਰਾ ਦਫਤਰ ਵਿਖੇ ਇਕ ਮੀਟਿੰਗ ਕੀਤੀ ਗਈ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਡੀਐਮ ਜ਼ੀਰਾ ਰਣਜੀਤ ਸਿੰਘ ਭੁੱਲਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਤਿੱਨ ਗਊਸ਼ਾਲਾ ਵਿਚ ਹਾਜ਼ਰ ਪਸ਼ੂਆਂ ਦੇ ਦੇ ਟੈਗ ਲਗਾਉਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ।

ਉਨ੍ਹਾਂ ਦੱਸਿਆ ਕਿ ਵੱਖ ਵੱਖ ਮਹਿਕਮਿਆਂ ਵੱਲੋਂ ਕਾਓ ਸੈੱਸ ਦੇ ਨਾਂ ਤੇ ਇਕੱਠੀ ਕੀਤੀ ਜਾਣ ਵਾਲੀ ਰਕਮ ਨਗਰ ਕੌਂਸਲ ਜ਼ੀਰਾ ਦਫਤਰ ਵਿਖੇ ਜਮ੍ਹਾ ਨਹੀਂ ਕਰਵਾਈ ਜਾ ਰਹੀ ਜਿਸ ਕਰ ਕੇ ਨਗਰ ਕੌਂਸਲ ਜ਼ੀਰਾ ਸ਼ਹਿਰ ਦੀਅਾਂ ਇਨ੍ਹਾਂ ਗਊਸ਼ਾਲਾਂ ਨੂੰ ਕੋਈ ਵੀ ਮਾਲੀ ਸਹਾਇਤਾ ਮੁਹੱਈਆ ਨਹੀਂ ਕਰਵਾ ਪਾ ਰਿਹਾ ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਧਰਮਪਾਲ ਮੁਤਾਬਕ ਹੁਣ ਤੱਕ ਸਿਰਫ ਛੇ ਹਜ਼ਾਰ ਰੁਪਏ ਹੀ ਕਾਓ ਸੈੱਸ ਦੇ ਨਾਂ ਤੇ ਨਗਰ ਕੌਂਸਲ ਜ਼ੀਰਾ ਦਫ਼ਤਰ ਤੱਕ ਪਹੁੰਚੇ ਹਨ ।
ਇਸ ਸਬੰਧੀ ਗੱਲਬਾਤ ਕਰਦਿਆਂ ਮਾਨਯੋਗ ਪੰਜਾਬ ਅਤੇ ਹਰਿਆਣਾ ਕੋਰਟ ਦੇ ਵਕੀਲ ਤਰੁਣ ਝੱਟਾ ਜਿਨ੍ਹਾਂ ਵੱਲੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਉਨ੍ਹਾਂ ਨੇ ਕਿਹਾ ਕੀ ਅੱਜ ਦੀ ਮੀਟਿੰਗ ਦਾ ਮਕਸਦ ਸਮਾਜ ਦੇ ਵਿੱਚ ਜਾਗ੍ਰਿਤੀ ਫੈਲਾਉਣਾ ਹੈ ਕਿ ਕਿਸ ਤਰ੍ਹਾਂ ਆਪਾਂ ਨੂੰ ਟੈਕਸ ਲਗਾ ਕੇ ਕਾਓ ਸੈੱਸ ਵਸੂਲਿਆ ਜਾ ਰਿਹਾ ਹੈ ਅਤੇ ਉਸ ਕਾਓ ਸੈੱਸ ਨੂੰ ਸਰਕਾਰਾਂ ਪਾਸੋਂ ਆਪਾਂ ਕਿਸ ਤਰ੍ਹਾਂ ਗਊਸ਼ਾਲਾਵਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਕਾਓ ਟੈਕਸ ਵਾਪਸ ਦੁਆ ਸਕਦੇ ਹਾਂ